Thursday, August 7, 2025
Breaking News

ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਸੰਗਰੂਰ ਵੱਲੋਂ ਸਿੱਖਿਆ ਨੀਤੀ 2020 ਸਬੰਧੀ ਕਨਵੈਨਸ਼ਨ

ਸੰਗਰੂਰ, 13 ਮਾਰਚ (ਜਗਸੀਰ ਲੌਂਗੋਵਾਲ) – ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਜਿਲ੍ਹਾ ਸੰਗਰੂਰ ਨੇ ਅੱਜ ਸਿੱਖਿਆ ਨੀਤੀ 2020 ‘ਤੇ ਕਨਵੈਨਸ਼ਨ ਕਰਵਾਈ ਗਈ।ਜਿਸ ਦੇ ਮੁੱਖ ਬੁਲਾਰੇ ਸਾਬਕਾ ਡੀ.ਟੀ.ਐਫ ਸੂਬਾ ਆਗੂ ਅਤੇ ਚੇਤਨਾ ਮੈਗਜ਼ੀਨ ਦੇ ਸੰਪਾਦਕ ਯਸ਼ਪਾਲ ਸਨ।
                 ਉਹਨਾਂ ਨੇ ਇਸ ਸਮੇਂ ਸਿੱਖਿਆ ਨੀਤੀ 2020 ਸਬੰਧੀ ਪੜਚੋਲ ਕਰਕੇ ਦੱਸਿਆ ਕਿ ਇਹ ਸਿੱਖਿਆ ਨੀਤੀ ਦਾ ਮੁੱਖ ਏਜੰਡਾ ਨਿੱਜੀਕਰਨ, ਉਦਾਰੀਕਰਨ ਤੇ ਕੇਂਦਰੀਕਰਨ ਹੈ।ਜਿਸ ਦੀ ਜਰੂਰਤ ਅੱਜ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਹੈ ਤਾਂ ਕਿ ਸਿੱਖਿਆ ਨੂੰ ਮੰਡੀ ਵਿੱਚ ਵਿੱਕਣ ਵਾਲ਼ੀ ਜਿਣਸ ਬਣਾ ਕੇ ਵੱਧ ਤੋਂ ਵੱਧ ਮੁਨਾਫ਼ਾ ਕਮਾਇਆ ਜਾ ਸਕੇ।ਸਾਡੀ ਮੋਦੀ ਸਰਕਾਰ ਇਸ ਨੁੰ ਧੜੱਲੇ ਨਾਲ਼ ਲਾਗੂ ਕਰ ਰਹੀ ਹੈ ਤਾਂ ਜੋ ਲੋਕਾਂ ਦਾ ਧਿਆਨ ਭਟਕਾਉਣ ਲਈ ਫਿਰਕੂ ਪਾਲ਼ਾਬੰਦੀ ਕਰਕੇ ਲੋਕਾਂ ਨੂੰ ਵੰਡਿਆ ਜਾਵੇ।ਇਹ ਕੰਮ ਸਿੱਖਿਆ ਰਾਹੀ ਪਾਠਕ੍ਰਮ ਬਦਲ ਕੇ ਅਤੇ ਸਿੱਖਿਆ ਦਾ ਕੇਂਦਰੀਕਰਨ ਬਾਖੀੂਬੀ ਹੋ ਸਕਦਾ ਹੈ।ਜਿਸ ਲਈ ਜਰੂੀਰੀ ਹੈ ਕਿ ਸਿੱਖਿਆ ਨੂੰ ਵੀ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਯੁਨੀਵਰਸਿਟੀ ਤੱਕ ਕਾਰਪੋਰੇਟ ਹੱਥਾਂ ਚ ਵੇਚਿਆ ਜਾਵੇ। ਉਹਨਾਂ ਦੱਸਿਆ ਕਿ ਸਿੱਖਿਆ ਨੀਤੀ 2020 ਦੇ ਪੂਰਨ ਤੌਰ ‘ਤੇ ਲਾਗੂ ਹੋਣ ਨਾਲ਼ ਮਿਆਰੀ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਹੋਰ ਦੂਰ ਹੋ ਜਾਵੇਗੀ।ਜਿਸ ਦੇ ਘਾਤਕ ਨਤੀਜ਼ੇ ਭਵਿੱਖੀ ਪੀੜੀਆਂ ਨੂੰ ਭੁਗਤਣੇ ਪੈਣਗੇ।
                     ਇਸ ਲਈ ਜਰੂਰਤ ਹੈ ਕਿ ਆਮ ਘਰਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਮਜਦੂਰਾਂ, ਛੋਟੇ ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਨੂੰ ਇਸ ਬਾਬਤ ਜਾਣੂ ਕਰਵਾਇਆ ਜਾਵੇ ਤਾਂ ਕਿ `ਤਿੰਨ ਕਾਲ਼ੇ ਖੇਤੀ ਕਾਨੂੰਨਾਂ ਵਾਂਗ ਦੇਸ਼ਵਿਆਪੀ ਸ਼ੰਘਰਸ਼ ਚਲਾ ਕੇ ਇਸ ਨੂੰ ਵਾਪਸ ਕਰਵਾਇਆ ਜਾ ਸਕੇ।
                       ਇਸ ਮੰਚ ਵਿੱਚ ਸ਼ਾਮਲ ਜਥੇਬੰਦੀਆਂ ਜਮਹੂਰੀ ਅਧਿਕਾਰ ਦੇ ਨਾਮਦੇਵ ਭੁਟਾਲ ਤੇ ਮਨਧੀਰ ਸੰਗਰੂਰ ਡੀ.ਐਸ.ਓ ਦੇ ਆਗੂ, ਡੀ.ਟੀ.ਐਫ ਵਲੋਂ ਬਲਵੀਰ ਚੰਦ ਲੌਂਗੋਵਾਲ ਅਤੇ ਪੀ.ਐਸ.ਯੂ ਦੇ ਆਗੂ ਸੁਖਦੀਪ ਹਥਨ, ਪੀ.ਆਰ.ਐਸ.ਯੂ ਦੇ ਆਗੂ ਮਨਜੀਤ ਨੇ ਅੱੱਜ ਦੇ ਪ੍ਰੋਗਰਾਮ ਸਬੰਧੀ ਸ਼ੁਰੂਆਤ ‘ਚ ਜਾਣਕਾਰੀ ਦਿੱਤੀ।ਸਟੇਜ਼ ਪੀ.ਐਸ.ਯੂ (ਲਲਕਾਰ) ਦੇ ਆਗੂ ਭਿੰਦਰ ਨੇ ਨਿਭਾਈ।
                            ਇਸ ਸਮੇਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਆਗੂ ਬਿਮਲਾ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਲਖਵੀਰ ਲੌਂਗੋਵਾਲ, ਪੈਪਸੀਕੋ ਵਰਕਰਜ਼ ਯੁਨੀਅਨ ਚੰਨੋਂ ਤੋਂ ਕ੍ਰਿਸ਼ਨ ਭੜੋ ਸਾਥੀਆਂ ਸਮੇਤ, ਬੀ.ਕੇ.ਯੂ ਉਗਰਾਹਾਂ ਦੇ ਗੁਰਚਰਨ ਲਹਿਰਾਂ, ਕਿਰਤੀ ਕਿਸਾਨ ਯੂਨੀਅਨ ਭੁਪਿੰਦਰ ਲੌਂਗੋਵਾਲ, ਜਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਬਿੱਕਰ ਹਥੋਆ, ਡੀ.ਟੀ.ਐਫ (ਪੰਜਾਬ) ਸੁਖਵਿੰਦਰ ਗਿਰ, ਚਰਨਜੀਤ ਪਟਵਾਰੀ, ਮਾਸਟਰ ਰਾਮ ਬੇਨੜਾ, ਮਾਸਟਰ ਜਗਦੇਵ ਵਰਮਾ ਤੇ ਗੁਰਵਿੰਦਰ ਸਿੰਘ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …