Thursday, May 29, 2025
Breaking News

ਅਰੋੜਵੰਸ਼ ਖੱਤਰੀ ਸਭਾ ਸੁਨਾਮ ਵਲੋਂ ਅਮਨ ਅਰੋੜਾ ਨੂੰ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ‘ਤੇ ਕੀਤਾ ਜਾਵੇਗਾ ਸਨਮਾਨਿਤ

ਸੰਗਰੂਰ, 13 ਮਾਰਚ (ਜਗਸੀਰ ਲੌਂਗੋਵਾਲ) – ਅਰੋੜਵੰਸ਼ ਖੱਤਰੀ ਸਭਾ ਸੁਨਾਮ (ਰਜਿ:) ਦੀ ਮੀਟਿੰਗ ਸੁਰਿੰਦਰਪਾਲ ਪਰੂਥੀ ਦੀ ਪ੍ਰਧਾਨਗੀ ਵਿੱਚ ਸ੍ਰੀ ਆਦਿਸ਼ਕਤੀ ਦੁਰਗਾ ਮੰਦਰ ਵਿਚ ਹੋਈ।ਜਿਸ ਵਿੱਚ ਮੈਂਬਰਾਂ ਵਲੋਂ ਸਭਾ ਦੇ ਸਲਾਹਕਾਰ ਅਮਨ ਅਰੋੜਾ ਨੂੰ ਸੁਨਾਮ ਵਿਧਾਨ ਸਭਾ ਸੀਟ ਤੇ ਜਿੱਤਣ ‘ਤੇ ਵਧਾਈ ਦਿੱਤੀ ਅਤੇ ਉਨਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ।ਇਸ ਦੇ ਨਾਲ ਹੀ ਪੰਜਾਬ ਵਿੱਚ ਜਿੱਤੇ 3 ਹੋਰ ਅਰੋੜਾ ਬਰਾਦਰੀ ਦੇ ਵਿਧਾਇਕਾਂ ਦਾ ਵੀ ਸਨਮਾਨ ਹੋਵੇਗਾ।ਪ੍ਰਧਾਨ ਸੁਰਿੰਦਰਪਾਲ ਪਰੂਥੀ ਨੇ ਕਿਹਾ ਬਹੁਤ ਖੁਸ਼ੀ ਵਾਲੀ ਗੱਲ ਹੈ ਅਮਨ ਅਰੋੜਾ ਨੇ ਸੁਨਾਮ ਵਿਧਾਨ ਸਭਾ ਸੀਟ ਸਭ ਤੋਂ ਵੱਡੀ ਲੀਡ ਨਾਲ ਜਿੱਤ ਕੇ ਇੱਕ ਬਹੁਤ ਵੱਡਾ ਰਿਕਾਰਡ ਬਣਾਇਆ ਹੈ ਅਤੇ ਅਰੋੜਾ ਬਰਾਦਰੀ ਦਾ ਨਾਮ ਸਾਰੇ ਪੰਜਾਬ ਵਿਚ ਚਮਕਾਇਆ ਹੈ। ਜਿਸ ‘ਤੇ ਅਰੋੜਾ ਬਰਾਦਰੀ ਨੂੰ ਮਾਣ ਹੈ।ਚੀਫ ਪੈਟਰਨ ਪ੍ਰੇਮ ਗੁਗਨਾਨੀ ਨੇ ਕਿਹਾ ਅਰੋੜਾ ਬਰਾਦਰੀ ਦੇ ਲੋਕਾਂ ਵਿੱਚ ਅਮਨ ਅਰੋੜਾ ਦੀ ਏਡੀ ਵੱਡੀ ਜਿੱਤ ਨਾਲ ਖੁਸ਼ੀ ਦੀ ਲਹਿਰ ਹੈ।ਉਨ੍ਹਾਂ ਕਿਹਾ ਕਿ ਦੂਜੀ ਵਾਰ ਸੁਨਾਮ ਤੋਂ ਐਨੀ ਵੱਡੀ ਜਿੱਤ ਹਾਸਲ ਕਰਨ ‘ਤੇ ਅਮਨ ਅਰੋੜਾ ਨੂੰ ਸਰਕਾਰ ਵੱਡਾ ਅਹੁੱਦਾ ਦੇ ਕੇ ਬਰਾਦਰੀ ਦਾ ਮਾਣ ਰੱਖੇ।ਚੇਅਰਮੈਨ ਮਦਨ ਗੋਪਾਲ ਪੋਪਲੀ ਨੇ ਕਿਹਾ ਅਮਨ ਅਰੋੜਾ ਨੇ ਵੱਡੀ ਜਿੱਤ ਦਾ ਰਿਕਾਰਡ ਬਣਾ ਕੇ ਇਤਿਹਾਸ ਵਿੱਚ ਆਪਣਾ ਨਾਮ ਦਰਜ਼ ਕਰਾਇਆ ਹੈ ।
                 ਇਸ ਮੌਕੇ ਸਭਾ ਦੇ ਪ੍ਰੈਸ ਸੈਕਟਰੀ ਰਾਜਿੰਦਰ ਕੁਮਾਰ ਸ਼ਾਹ, ਵਿਜੇ ਸਚਦੇਵਾ, ਓਮ ਪ੍ਰਕਾਸ ਮੁੱਖੀ, ਯਸ਼ਪਾਲ ਸੇਠੀ, ਕੁਲਦੀਪ ਸਿੰਘ ਜੱਗੀ, ਜੈ ਦੇਵ ਕਾਂਤ, ਸੁਰਜੀਤ ਸਿੰਘ ਆਨੰਦ, ਜੈ ਕ੍ਰਿਸ਼ਨ, ਗਿਰਧਾਰੀ ਲਾਲ ਭੂਸ਼ਨ ਜੁਨੇਜਾ, ਚਰਨਜੀਤ ਸਿੰਘ ਜੱਗੀ, ਵਰਿੰਦਰ ਸਹਿਗਲ, ਕਾਲੂ ਰਾਮ, ਅਸ਼ੋਕ ਕੁਮਾਰ ਅਰੋੜਾ, ਲਾਲ ਚੰਦ ਸ਼ਰਮਾ ਤੇ ਬਲਰਾਮ ਰਾਜੂ ਆਦਿ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …