Tuesday, April 15, 2025
Breaking News

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੇਰਕਾ ਵਲੋਂ ਕਿਸਾਨ ਕੈਂਪ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਡਾ: ਦਲਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤਹਿਤ ਡਾ: ਅਸ਼ਵਨੀ ਕੁਮਾਰ ਰਾਮ ਬਾਨੀ ਖੇਤੀਬਾੜੀ ਅਫਸਰ ਵੇਰਕਾ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੇਰਕਾ ਵਲੋਂ ਪਿੰਡ ਖੈਰਾਬਾਦ ਵਿਖੇ ਡਾ: ਗੁਰਜੋਤ ਸਿੰਘ ਏ.ਡੀ.ਓ ਅਤੇ ਰਣਜੀਤ ਸਿੰਘ ਖੇਤੀਬਾੜੀ ਉਪ-ਨਿਰੀਖਕ ਮੀਰਾਂ ਕੋਟ ਦੀ ਦੇਖ ਰੇਖ-ਹੇਠ ਕਣਕ ‘ਤੇ ਆ ਰਹੀਆ ਮੁਸ਼ਕਲਾਂ ਦੇ ਸਬੰਧ ਵਿੱਚ ਕਿਸਾਨ ਕੈਂਪ ਲਗਾਇਆ ਗਿਆ।ਡਾ: ਸੁਖਚੈਨ ਸਿੰਘ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਦਾਲਾਂ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ।ਪੀ.ਡੀ ਆਤਮਾ ਸੁਖਚੈਨ ਸਿੰਘ ਨੇ ਸਹਾਇਕ ਧੰਦਿਆਂ ਬਾਰੇ ਦੱਸਿਆ।ਡੀ.ਪੀ.ਡੀ ਜਗਦੀਪ ਕੌਰ ਨੇ ਝੋਨੇ ਦੀ ਸਿੱਧੀ ਬਿਜ਼ਾਈ ਬਾਰੇ ਕਿਸਾਨਾ ਨੂੰ ਜਾਣਕਾਰੀ ਦਿੱਤੀ।ਡੀ.ਪੀ.ਡੀ ਹਰਨੇਕ ਸਿੰਘ ਨੇ ਕਣਕ ‘ਤੇ ਆਉਣ ਵਾਲੇ ਤੇਲੇ ਅਤੇ ਹੋਰ ਬਿਮਾਰੀਆਂ ਬਾਰੇ ਦੱਸਿਆ।ਡਾ: ਬਲਵਿੰਦਰ ਸਿੰਘ ਭੁੱਲਰ ਨੇ ਕਣਕ ਦੀ ਸੁਚੱਜੀ ਮੰਡੀ ਅਤੇ ਡਾ: ਗੁਰਜੀਤ ਸਿੰਘ ਏ.ਡੀ.ਓ ਨੇ ਕਣਕ ਦੀ ਫਸਲ ਤੇ ਕੀੜੇ ਮਕੌੜਿਆਂ ਦੇ ਹਮਲੇ ਅਤੇ ਦਵਾਈਆਂ ਬਾਰੇ ਜਾਣਕਾਰੀ ਦਿੱਤੀ।
              ਇਸ ਮੌਕੇ ਹਰਗੁਰਨਾਦ ਸਿੰਘ ਏ.ਈ.ਓ, ਸਿਮਰਨਦੀਪ ਕੌਰ ਏ.ਈ.ਓ, ਗੁਰਦੇਵ ਸਿੰਘ, ਭੁਪਿੰਦਰ ਸਿੰਘ, ਸ਼ਰਨਜੀਤ ਕੌਰ, ਜਸ਼ਨਦੀਪ ਕੌਰ, ਸੰਦੀਪ ਕੁਮਾਰ (ਸਾਰੇ ਏ.ਐਸ.ਆਈ), ਰਜਨੀ ਬਿਸ਼ਟ ਬੀ.ਟੀ.ਐਮ, ਭੁਪਿੰਦਰ ਸਿੰਘ ਏ.ਟੀ.ਐਮ, ਹਰਿੰਦਰਪਾਲ ਸਿੰਘ ਫੀਲਡ ਵਰਕਰ, ਨਵਰੂਪ ਸਿੰਘ ਫੀਲਡ ਵਰਕਰ ਤੋਂ ਇਲਾਵਾ ਜਗਤਾਰ ਸਿੰਘ ਸਰਪੰਚ, ਬੇਅੰਤ ਸਿੰਘ ਪ੍ਰਧਾਨ, ਲਖਬੀਰ ਸਿੰਘ, ਭੁਪਿੰਦਰ ਸਿੰਘ ਕਾਲਾ, ਜਗੀਰ ਸਿੰਘ, ਸਰਤਾਜ ਸਿੰਘ ਸਾਬਕਾ ਸਰਪੰਚ ਪਿੰਡ ਸਚੰਦਰ, ਜਤਿੰਦਰਪਾਲ ਸਿੰਘ ਸਾਬਕਾ ਸਰਪੰਚ ਪਿੰਡ ਬੱਲ ਤੇ ਸਿਮਰਨ ਸਿੰਘ ਆਦਿ ਹੋਰ ਵੀ ਅਗਾਂਹ ਵਧੂ ਕਿਸਾਨ ਹਾਜ਼ਰ ਸਨ ।

Check Also

ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ’ਤੇ ਐਡਵੋਕੇਟ ਧਾਮੀ ਨੇ ਦਿੱਤੀ ਵਧਾਈ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …