ਬੱਚਿਆਂ ਤੋਂ ਲੈ ਕੇ ਬਜੁਰਗਾਂ ਦੀਆਂ ਦਿਲਚਸਪ ਖੇਡਾਂ ਦਾ ਹੋਵੇਗਾ ਪ੍ਰਦਰਸ਼ਨ
ਸੰਗਰੂਰ, 16 ਮਾਰਚ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਖਾਲਸਾਈ ਪ੍ਰੰਪਰਾਵਾਂ ਦਾ ਪ੍ਰਤੀਕ ਹੋਲਾ ਮਹੱਲਾ ਛਿੰਝ ਦਿਵਸ ਵਜੋਂ ਮਨਾਇਆ ਜਾਵੇਗਾ।ਸਥਾਨਕ ਜ਼ੋਨਲ ਦਫ਼ਤਰ ਤੋਂ ਗੁਰਮੇਲ ਸਿੰਘ ਦਫ਼ਤਰ ਸਕੱਤਰ ਨੇ ਪੈ੍ਰਸ ਨੋਟ ਜਾਰੀ ਕਰਦਿਆਂ ਦਸਿਆ ਹੈ ਕਿ ਇਸ ਵਾਰ ਇਹ ਖੇਡ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕਾਂਝਲਾ ਵਿਖੇ 20 ਮਾਰਚ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ।ਕੁਲਵੰਤ ਸਿੰਘ ਨਾਗਰੀ ਜ਼ੋਨ ਸਕੱਤਰ ਨਾਲ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਸੁਰਿੰਦਰ ਪਾਲ ਸਿੰਘ ਸਿਦਕੀ ਸਮਾਗਮ ਕੋਆਰਡੀਨੇਟਰ, ਨਰਿੰਦਰ ਸਿੰਘ ਸਕੱਤਰ, ਗੁਰਜੰਟ ਸਿੰਘ ਰਾਹੀ ਮੈਂਬਰ ਜ਼ੋਨ ਕੌਂਸਲ ਅਨੁਸਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50 ਸਾਲਾ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਇਸ ਸਮਾਗਮ ਦੇ ਮੁੱਖ ਮਹਿਮਾਨ ਬਾਬਾ ਸੁਖਦੇਵ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਸਿਧਾਣਾ ਸਾਹਿਬ ਵਾਲੇ ਹੋਣਗੇ, ਜਦੋਂ ਕਿ ਦਰਸ਼ਨ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਝਿੜਾ ਸਾਹਿਬ ਕਾਂਝਲਾ ਵਿਸ਼ੇਸ ਮਹਿਮਾਨ ਹੋਣਗੇ।ਇਸ ਸਮੇਂ “ਖੇਡ ਤੇ ਖਿਡਾਰੀ – ਸਾਦਾ ਜੀਵਨ ਉੱਚ ਆਚਾਰੀ” ਦੇ ਮਾਟੋ ਅਨੁਸਾਰ ਸਕੂਲ ਮੁੱਖੀ ਮਨਦੀਪ ਰਿਖੀ, ਅਧਿਆਪਕ ਹਰਕੀਰਤ ਕੌਰ, ਰੇਨੂੰ ਬਾਲਾ ਅਤੇ ਗਗਨਦੀਪ ਕੌਰ ਦੇ ਸੁਚੱਜੇ ਪ੍ਰਬੰਧ ਅਧੀਨ ਬੱਚਿਆਂ ਦੀਆਂ ਦੌੜਾਂ, ਰੁਮਾਲ ਚੁੱਕ ਤੋਂ ਬਿਨਾਂ ਵਿਦਿਆਰਥੀ, ਪਬਲਿਕ ਵਿੰਗ, ਇਸਤਰੀ ਵਿੰਗ ਦੇ ਮੰਡਲ ਗੋਲਾ ਸੁੱਟਣਾ, ਨੇਜ਼ਾਬਾਜੀ, ਰੱਸਾਕਸ਼ੀ, ਸੰਗੀਤ ਕੁਰਸੀ ਦੌੜ, ਇੱਕ ਮਿੰਟ ਦੀਆਂ ਦਿਲਚਸਪ ਖੇਡਾਂ ਆਦਿ ਵਿਸ਼ੇਸ ਖਿੱਚ ਦਾ ਕੇਂਦਰ ਰਹਿਣਗੀਆਂ।ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।