ਅੰਮ੍ਰਿਤਸਰ, 16 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਦੇ ਉਘੇ ਸ਼ਾਇਰ ਤੇ ਵਿਰਸਾ ਵਿਹਾਰ ਮੈਂਬਰ ਦੇਵ ਦਰਦ ਬੀਤੀ ਰਾਤ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।ਜਿਸ ਨਾਲ ਪੰਜਾਬੀ ਸਾਹਿਤ ਅਤੇ ਅਦਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ।ਦੇਵ ਦਰਦ ਨੇ ਅੰਮ੍ਰਿਤਸਰ ਦੀ ਸਾਹਿਤਕ ਤੇ ਸਭਿਆਚਾਰਕ ਦਿੱਖ ਨੂੰ ਬਣਾਉਣ ਲਈ ਵੱਡਾ ਯੋਗਦਾਨ ਪਾਇਆ ਸੀ।ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸਕੱਤਰ ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਸ਼੍ਰੋਮਣੀ ਅਦਾਕਾਰਾ ਜਤਿੰਦਰ ਕੋਰ, ਤੇਜਿੰਦਰ ਸਿੰਘ ਰਾਜਾ, ਗੁਰਦੇਵ ਸਿੰਘ ਮਹਿਲਾਂਵਾਲਾ, ਸ਼ਿਵਦੇਵ ਸਿੰਘ, ਗਾਇਕ ਹਰਿੰਦਰ ਸੋਹਲ, ਪਵਨਦੀਪ, ਅਰਵਿੰਦਰ ਸਿੰਘ ਚਮਕ, ਅਰਤਿੰਦਰ ਸੰਧੂ, ਡਾ. ਸ਼ਿਆਮ ਸੁੰਦਰ ਦੀਪਤੀ, ਬ੍ਰਿਜੇਸ਼ ਜੋਲੀ, ਇੰਦਰੇਸ਼ਮੀਤ, ਰਸ਼ਮੀ ਨੰਦਾ, ਹਿਰਦੇਪਾਲ, ਜੇ.ਐਸ ਜੱਸ, ਕੁਲਵੰਤ ਸਿੰਘ ਗਿੱਲ, ਗੁਰਿੰਦਰ ਮਕਨਾ, ਪਰਮਜੀਤ ਸਿੰਘ ਗਡੀਵਿੰਡ, ਡਾ. ਨਰੇਸ਼, ਰਿਤੂ ਸ਼ਰਮਾ ਆਦਿ ਮੈਂਬਰਾਂ ਨੇ ਸ਼ਾਇਰ ਦੇਵ ਦਰਦ ਦੇ ਅਚਾਨਕ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਅੰਮ੍ਰਿਤਸਰ ਵਿਚੋਂ ਇੱਕ ਵੱਡੇ ਸ਼ਾਇਰ ਦੀ ਰੁਖਸਤੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …