Thursday, January 2, 2025

ਹੋਲੀ (ਕਵਿਤਾ)

ਸਭ ਪਾਸੇ ਅੱਜ ਰੰਗ ਨੇ ਬਿਖ਼ਰੇ,
ਗਲੀਆਂ ਦੇ ਵਿੱਚ ਬੱਚੇ ਨਿੱਤਰੇ।

ਨੀਲੇ, ਪੀਲੇ, ਲਾਲ, ਗੁਲਾਬੀ,
ਕਈਆਂ ਦੇ ਹੱਥ ਰੰਗ ਉਨਾਬੀ।

ਭੱਜਣ ਪਿੱਛੇ ਬੱਚੇ ਭਰ ਪਿੱਚਕਾਰੀ,
ਬਚਣੇ ਦੀ ਕਈ ਕਰਨ ਤਿਆਰੀ।

ਟਿੱਕਾ ਲਾ ਕਈਆਂ ਨੇ ਜਤਾਇਆ,
ਰੰਗਾਂ ਦੇ ਵਿੱਚ ਮੋਹ ਸਮਾਇਆ।

ਰਾਧੇ ਸ਼ਾਮ ਦਾ ਰਾਸ ਰਚਾਇਆ,
ਉਨ੍ਹਾਂ ਦਾ ਮਿਲ ਗੁਣਗਾਣ ਹੈ ਗਾਇਆ।

ਇਕੱਠੇ ਹੋ ਕੇ ਸਭ ਸੱਜਣ ਬੇਲੀ,
ਫੁੱਲਾਂ ਸੰਗ ਕਈਆਂ ਨੇ ਹੋਲੀ ਖੇਲੀ।

ਹੋਲਿਕਾ ਦਾਹਨ ਕਰ ਮਨਾਉਂਦੇ ਹੋਲੀ,
ਪਿਆਰ ਦੇ ਰੰਗਾਂ ਨਾਲ ਭਰ ਦੇਵੇ ਝੋਲੀ।

ਸਭ ਲਈ ਖੁਸ਼ੀਆਂ ਲੈ ਕੇ ਆਵੇ ਹੋਲੀ,
ਪਿਆਰ ਦੇ ਰੰਗਾਂ ਨਾਲ ਭਰ ਦੇਵੇੇ ਝੋਲੀ।1803202203

ਵਿਨੋਦ ਫ਼ਕੀਰਾ ਸਟੇਟ ਐਵਾਰਡੀ
ਜਲੰਧਰ।
ਮੋ – 98721 97326

Check Also

ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …