ਇਹ ਤਿਓਹਾਰ ਸਰਦੀ ਤੋਂ ਗਰਮੀ ਦੀ ਸ਼ੁਰੂਆਤ ਵਿੱਚ ਫਸਲਾਂ ਦੇ ਹੁੱਲੇ-ਹਲਾਰੇ ਦੀ ਆਮਦ ‘ਤੇ ਮਨਾਇਆ ਜਾਂਦਾ ਹੈ।ਇਹਨਾਂ ਦਿਨਾਂ ਵਿੱਚ ਛੋਲਿਆਂ ਦੀ ਫਸਲ ਕੱਚੀ-ਪੱਕੀ ਹੁੰਦੀ ਹੈ ਤੇ ਇਸ ਦੀਆਂ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ।ਇਸ ਤਿਓਹਾਰ ਨੂੰ ਹੋਲਕਾ, ਰਾਮ ਸੀਤਾ ਤੇ ਕ੍ਰਿਸ਼ਨ ਮਹਾਰਾਜ ਨਾਲ ਵੀ ਜੋੜਿਆ ਜਾਂਦਾ ਹੈ।ਜਿਵੇਂ
ਅਵਧ ਮਾ ਹੋਲੀ ਖੇਲੇ ਰਘੁਵੀਰਾ, ਓ ਕੇਕਰੇ ਹਾਥ ਢੋਲਕ ਭਲ ਸੋਹੇ, ਕੇਕਰੇ ਹਾਥ ਮੰਜ਼ੀਰਾ
ਰਾਮ ਕੇ ਹਾਥ ਢੋਲਕ ਭਲ ਸੋਹੇ, ਏ ਕੇਕਰੇ ਹਾਥ ਅੰਬੀਰਾ
ਭਰਤ ਕੇ ਹਾਥ ਕਨਕ ਪਿਚਕਾਰੀ ਸ਼ਤਰੂਘਨ ਹਾਥ ਅੰਬੀਰਾ।
ਕ੍ਰਿਸ਼ਨ ਦੇ ਪਿੰਡ ਨੰਦਗਾਂਵ ਦੇ ਪੁਰਸ਼ ਰਾਧਾ ਦੇ ਮੰਦਰ ਤੇ ਝੰਡਾ ਝੁਲਾਵਣ ਦੀ ਕੋਸ਼ਿਸ਼ ਕਰਦੇ ਹਨ (ਬਰਸਾਨੇ ਦੀਆਂ ਔਰਤਾਂ ਇਕੱਠੀਆਂ ਹੋ ਕੇ ਸੱਜ ਧੱਜ ਕੇ ਲੱਠ ਮਾਰਦੀਆਂ ਹੋਈਆਂ ਉਹਨਾਂ ਨੂੰ ਰੋਕਦੀਆਂ ਹਨ।ਇਸ ਵਿੱਚ ਗੁਲਾਲ ਵੀ ਖੂਬ ਉਡਦਾ ਹੈ ਤੇ ਡਾਂਡੀਆ ਵੀ ਖੇਡਿਆ ਜਾਂਦਾ ਹੈ।ਪਰ ਲੱਠਾਂ ਦਾ ਪੁਰਸ਼ ਵਿਰੋਧ ਨਹੀਂ ਕਰ ਸਕਦੇ।ਉਹ ਲੱਠਾਂ ਖਾਂਦੇ, ਬਚਦੇ ਬਚਾਉਂਦੇ ਝੰਡਾ ਝੁਲਾ ਦੇਂਦੇ ਹਨ।ਨਾਲ ਹੀ ਗੀਤ ਸੰਗੀਤ ਵੀ ਚੱਲਦਾ ਹੈ:-
ਆਜ ਬਰਿਜ਼ ਮੈਂ ਹੋਲੀ ਹੈ ਰਸੀਆ, ਹੋਲੀ ਰੇ ਰਸੀਆ ਬਰਜੋਰੀ ਰੇ ਰਸੀਆ।
ਉੜਤ ਗੁਲਾਲ ਲਾਲ ਭਏ ਬਾਦਰ, ਕੇਸ ਰੰਗ ਮੇਂ ਬਚੀ ਰੇ ਰਸੀਆ।
ਫੈਂਕ ਗੁਲਾਲ ਹਾਥ ਪਿਚਕਾਰੀ, ਮਾਰਤ ਭਰ ਭਰ ਪਿਚਕਾਰੀ ਰੇ ਰਸੀਆ।
ਇਤਨੇ ਆਏ ਕੰਵਾਰੇ ਕਨ੍ਹੀਆ, ਔਰਤੋਂ ਕੰਵਾਰੀ ਕਿਸ਼ੋਰੀ ਰੇ ਰਸੀਆ।
ਨੰਦ ਗਰਾਮ ਕੇ ਜੁੜੇ ਹੈ ਸਖਾ ਸਭ, ਬਰਸਾਨੇ ਕੌ ਗੋਰੀ ਰੇ ਰਸੀਆ।
ਦੋਨੋਂ ਮਿਲ ਭਾਗ ਪਰਸਪਰ ਖੇਲੇਂ, ਕਹਿ ਕਹਿ ਹੋਲੀ ਹੋਲੀ ਰੇ ਰਸੀਆਂ।
ਇਸ ਦਿਨ ਹਰ ਘਰ ਹੋਲੀ ਖੇਡੀ ਜਾਂਦੀ ਹੈ।ਫਿਲਮੀ ਹਸਤੀਆਂ ਵੀ ਹੋਲੀ ਖੇਡਦੀਆਂ ਹਨ।ਕਈ ਫਿਲਮਾਂ ਵਿੱਚ ਹੋਲੀ ਦੇ ਗਾਣੇ ਵੀ ਹੁੰਦੇ ਹਨ।ਜਿਵੇਂ:-
ਚਲੋ ਸਹੇਲੀ ਚਲੋ ਸਾਥੀ, ਹੋਲੀ ਕੇ ਦਿਨ ਖਿਲ ਖਿਲ ਜਾਤੇ ਹੈਂ।ਰੰਗੋਂ ਮੇਂ ਰੰਗ ਮਿਲ ਜਾਤੇ ਹੈਂ।
ਗਿਲੇ ਸ਼ਿਕਵੇ ਭੂਲ ਕੇ ਗਲੇ ਮਿਲ ਜਾਤੇ ਹੈਂ।
ਸਾਡੇ ਰਾਜਸੀ ਲੀਡਰ ਵੀ ਹੋਲੀ ਦਾ ਤਿਉਹਾਰ ਮਨਾਉਂਦੇ ਹਨ। ਫਿਲਮਾਂ ਦੀ ਦੇਖਾ ਦੇਖੀ ਪਿਚਕਾਰੀਆਂ ਭਰ ਭਰ ਇੱਕ ਦੂਜੇ ‘ਤੇ ਮਾਰੀਆਂ ਜਾਂਦੀਆਂ ਹਨ ਅਤੇ ਮੁੱਖੜਿਆਂ ਨੂੰ ਹੱਥਾਂ ਨਾਲ ਰੰਗਿਆ ਜਾਂਦਾ ਹੈ।ਔਰਤਾਂ-ਮਰਦ ਖੂਬ ਹਾਸਾ ਮਜ਼ਾਕ ਵੀ ਕਰਦੇ ਹਨ। ਹੋਲੀ ‘ਤੇ ਕਵੀ ਜਨ ਇੱਕ ਦੂਜੇ ਉਪਰ ਤਿਖੇ ਬਾਣ ਛੱਡਦੇ ਹਨ।ਉਹ ਰਾਜਸੀ ਨੇਤਾਵਾਂ ਨੂੰ ਵੀ ਨਹੀ ਬਖਸ਼ਦੇ।
ਦੋਸਤੋ ਰੰਗਾਂ ਬਾਰੇ ਕੁੱਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਚੰਗਾ ਹੈ।ਹੋਲੀ ਖੇਡਣ ਤੋਂ ਪਹਿਲਾਂ ਸਰੀਰ ‘ਤੇ ਸਰੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਲਗਾ ਲਿਆ ਜਾਵੇ।ਅੱਖਾਂ ‘ਤੇ ਚਸ਼ਮੇਂ ਲਗਾਏ ਜਾਣ।ਚਾਇਨਾਂ ਦੇ ਰੰਗ ਨਾ ਵਰਤੇ ਜਾਣ।ਕੁਦਰਤੀ ਰੰਗ ਜੋ ਕੇਸੂ ਦੇ ਫੁੱਲਾਂ ਤੋਂ ਤਿਆਰ ਹੁੰਦਾ ਹੈ ਵਰਤਿਆ ਜਾਵੇ।ਖਾਣ ਵਾਲੇ ਰੰਗ ਮਿਲਾ ਕੇ ਆਪ ਹੀ ਸੁੱਕੇ ਗਿੱਲੇ ਰੰਗ ਤਿਆਰ ਕੀਤੇ ਜਾਣ।ਕਾਲਾ ਤੇਲ, ਗਰੀਸ, ਚਿੱਕੜ, ਗੰਦੇ ਪਾਣੀ ਦੀ ਵਰਤੋਂ ਨਾ ਕੀਤੀ ਜਾਵੇ।ਲੜਾਈ ਝਗੜੇ ਤੋਂ ਬਚਿਆ ਜਾਵੇ।ਮੋਟਰਸਾਈਕਲਾਂ ‘ਤੇ ਗਲੀਆਂ ਬਜ਼ਾਰਾਂ ਵਿੱਚ, ਰਾਹ ਜਾਂਦੇ ਰਾਹੀਆਂ ‘ਤੇ ਰੰਗ ਸੁੱਟਣ ਤੋਂ ਪ੍ਰਹੇਜ਼ ਦੇ ਨਾਲ ਰੰਗ ਉਤਾਰਨ ਲਈ ਨਹਾਉਣ ਵਾਲੇ ਸਾਬਣ ਦੀ ਹੀ ਵਰਤੋਂ ਕੀਤੀ ਜਾਵੇ।ਚਮੜੀ ਨੂੰ ਖਰੋਚ ਤੋਂ ਬਚਾਇਆ ਜਾਵੇ। ਹੋਲੀ ਦੀ ਆੜ ਵਿੱਚ ਔਰਤਾਂ ਨਾਲ ਛੇੜ ਛਾੜ ਕਰਨ ਤੋਂ ਬਚਿਆ ਜਾਵੇ।1803202201
ਮਨਜੀਤ ਸਿੰਘ ਸੌਂਦ
ਟਾਂਗਰਾ (ਅੰਮ੍ਰਿਤਸਰ)
ਮੋ – 98037 61451