Sunday, March 23, 2025

ਭਾਰਤੀਯ ਅੰਬੇਡਕਰ ਮਿਸ਼ਨ ਵਲੋਂ ਯੂਥ ਵਿੰਗ ਦਾ ਵੀ ਐਲਾਨ

ਮੁਕੇਸ਼ ਸੂਬਾ ਪ੍ਰਧਾਨ ਤੋਂ ਇਲਾਵਾ 3 ਸੂਬਾ ਉਪ ਪ੍ਰਧਾਨ, 4 ਜਨ. ਸਕੱਤਰ ਤੇ 6 ਸਕੱਤਰ ਨਿਯੁੱਕਤ
ਸੰਗਰੂਰ, 19 ਮਾਰਚ (ਜਗਸੀਰ ਲੌਂਗੋਵਾਲ) – ਪ੍ਰਸਿੱਧ ਸਮਾਜ ਸੇਵੀ ਸੰਸਥਾ ਅਖਿਲ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਯੂਥ ਵਿੰਗ ਦੀ ਸੂਚੀ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਜਾਰੀ ਕੀਤੀ।ਜਿਸ ਵਿੱਚ ਯੂਥ ਵਿੰਗ ਦੇ ਸੂਬਾ ਪ੍ਰਧਾਨ, 3 ਉਪ ਪ੍ਰਧਾਨ, 4 ਜਨਰਲ ਸਕੱਤਰ ਤੇ 6 ਸਕੱਤਰ ਨਿਯੁੱਕਤ ਕੀਤੇ ਗਏ।ਮਿਲੇ ਵੇਰਵੇ ਅਨੁਸਾਰ ਮੁਕੇਸ਼ ਰਤਨਾਕਰ ਸੰਗਰੂਰ ਸੂਬਾ ਪ੍ਰਧਾਨ, ਵਿਲੀਅਮ ਸਭਰਵਾਲ ਭੁਲੱਥ ਸੀਨੀਅਰ ਮੀਤ ਪ੍ਰਧਾਨ, ਜਸਬੀਰ ਸਿੰਘ ਗਲੋਟੀ ਸੂਬਾ ਪ੍ਰਧਾਨ ਬੇਰੁਜ਼ਗਾਰ ਅਧਿਆਪਕ ਯੂਨੀਅਨ ਵਾਇਸ ਪ੍ਰਧਾਨ, ਸਤਨਾਮ ਸਿੰਘ ਮਲੇਰਕੋਟਲਾ ਵਾਇਸ ਪ੍ਰਧਾਨ, ਸੁਨੀਲ ਕੁਮਾਰ ਸੰਗਰੂਰ ਜਨਰਲ ਸਕੱਤਰ, ਅਜੇਪਾਲ ਤਪਾ (ਬਰਨਾਲਾ) ਜਨਰਲ ਸਕੱਤਰ, ਵਿਨੋਦ ਕੁਮਾਰ ਕੌਹਰੀਆ (ਦਿੜਬਾ) ਜਨਰਲ ਸਕੱਤਰ, ਸੁਖਦੇਵ ਸਿੰਘ ਕਪੂਰਥਲਾ ਜਨਰਲ ਸਕੱਤਰ, ਸੰਜੀਵ ਕੁਮਾਰ ਦੀਪਾ ਸੰਗਰੂਰ ਸਕੱਤਰ, ਸਿਕੰਦਰ ਸਿੰਘ ਬਠਿੰਡਾ ਸਕੱਤਰ, ਭੁਰਾ ਰਾਮ ਫਾਜ਼ਿਲਕਾ ਸਕੱਤਰ, ਲਖਵਿੰਦਰ ਸਿੰਘ ਬੰਟੀ ਲਹਿਰਗਾਗਾ ਸਕੱਤਰ, ਕੁਲਵੰਤ ਸਿੰਘ ਭੱਟੀਆ ਅਮਰਗੜ੍ਹ ਸਕੱਤਰ ਨਿਯੁੱਕਤ ਕੀਤੇ ਗਏ।

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …