ਅੰਮ੍ਰਿਤਸਰ, 22 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਬਾਹਰਲੇ ਮੁਲਕਾਂ ਨੂੰ ਤੁਰੀ ਜਾ ਰਹੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ।ਅਜਿਹੀ ਆਧੁਨਿਕ ਸਥਿਤੀ ’ਤੇ ਚਿੰਤਾ ਨੂੰ ਲੈ ਕੇ ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਦੇ ਸਹਿਯੋਗ ਸਦਕਾ ਕਰਵਾਏ ਸੈਮੀਨਾਰ ਮੌਕੇ ਪੈਰਾਡਾਇਜ਼ ਪਬਲਿਕ ਸਕੂਲ ਟਾਹਲੀ ਸਾਹਿਬ ਦੇ ਪ੍ਰਿੰਸੀਪਲ ਪਲਵਿੰਦਰ ਸਿੰਘ ਸਰਹਾਲਾ 10ਵੀਂ ਦੇ ਵਿਦਿਆਰਥੀਆਂ ਨੂੰ ਲੈ ਕੇ ਕਾਲਜ ਪੁੱਜੇ ਤਾਂ ਜੋ ਵਿਦਿਆਰਥੀਆਂ ’ਚ ਸ਼ੁਰੂ ਤੋਂ ਹੀ ਅਗਾਂਹ ਪੜਨ ਦੀ ਚੇਟਕ ਤੇ ਲਗਨ ਨੂੰ ਜ਼ਿੰਦਾ ਰੱਖਿਆ ਜਾ ਸਕੇ ਅਤੇ ਉਨ੍ਹਾਂ ਨੂੰ ਉਚੇਰੀ ਵਿੱਦਿਆ ਦੇ ਮਹੱਤਵ ਤੋਂ ਜਾਣੂ ਕਰਵਾਇਆ ਜਾ ਸਕੇ।
ਪ੍ਰਿੰ. ਗੁਰਦੇਵ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਅਤੇ ਵਧ ਰਹੇ ਆਈਲੈਟਸ ਸੈਂਟਰਾਂ ਦੇ ਰੁਝਾਨ ਨੇ ਨੌਜਵਾਨ ਪੀੜੀ ਅੰਦਰੋਂ ਪੜਨ-ਲਿਖਣ ਦੀ ਚੇਟਕ ਨੂੰ ਬਹੁਤ ਢਾਹ ਲਾਈ ਹੈ, ਜਿਸ ਕਾਰਨ ਵਿਦਿਆਰਥੀ 10ਵੀਂ ਜਾਂ 12ਵੀਂ ਪਾਸ ਕਰਕੇ ਜਾਂ ਤਾਂ ਘਰ ਬੈਠ ਜਾਂਦੇ ਹਨ ਅਤੇ ਜਾਂ ਫਿਰ ਆਈਲੈਟਸ ਸੈਂਟਰਾਂ ’ਚ ਭਰਤੀ ਹੋ ਕੇ ਵਹੀਰਾਂ ਘੱਤੀ ਬਾਹਰਲੇ ਮੁਲਕਾਂ ਨੂੰ ਤੁਰੇ ਜਾ ਰਹੇ ਹਨ, ਇਹ ਹਾਲ ਪੂਰੇ ਪੰਜਾਬ ਦਾ ਹੈ।ਜਿਸ ਕਾਰਨ ਸਮੂਹ ਉਚ ਵਿਦਿਅਕ ਸੰਸਥਾਵਾਂ ਮੰਦਹਾਲੀ ਦੀ ਕਗਾਰ ’ਤੇ ਖੜੀਆਂ ਹਨ ਅਤੇ ਬਹੁਤ ਸਾਰੀਆਂ ਬੰਦ ਵੀ ਹੋ ਗਈਆਂ ਹਨ, ਜਦੋਂ ਵਿਦਿਆਰਥੀ ਹੀ ਪੜਨ ਲਿਖਣ ਤੋਂ ਮੂੰਹ ਮੋੜ ਲੈਣਗੇ ਤਾਂ ਵਿਦਿਆਰਥੀਆਂ ਤੋਂ ਬਿਨ੍ਹਾਂ ਇਕੱਲੀਆਂ ਇਮਾਰਤਾਂ ਦਾ ਕੋਈ ਵਜ਼ੂਦ ਨਹੀਂ ਰਹਿ ਜਾਂਦਾ।
ਸਕੂਲ ਵਿਦਿਆਰਥੀਆਂ ਨੂੂੰ ਕਾਲਜ ’ਚ ਚੱਲ ਰਹੇ ਵੱਖ ਵੱਖ ਕੋਰਸਾਂ ਤੇ ਗਤੀਵਿਧੀਆਂ ਬਾਰੇ ਜਾਣਕਾਰੀ ਤੋਂ ਇਲਾਵਾ ਚੱਲ ਰਹੀਆਂ ਕੰਪਿਊਟਰ, ਬਾਇਓਲੋਜੀ, ਫਿਜ਼ਿਕਸ, ਕਮਿਸਟਰੀ, ਫੈਸ਼ਨ ਡਿਜਾਈਨਿੰਗ ਲੈਬਾਂ ਅਤੇ ਲਾਇਬ੍ਰੇਰੀ, ਕੀਰਤਨ ਸਿਖਲਾਈ, ਦਸਤਾਰ ਬੰਨਣ ਦੀ ਸਿਖਲਾਈ ਦਿੱਤੇ ਜਾਣ ਵਾਲੇ ਕਮਰੇ ਵੀ ਦਿਖਾਏ ਗਏ।ਪ੍ਰਿੰ: ਗੁਰਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਕਾਲਜ ਪੜਾਈ ਦੀ ਮਹੱਤਤਾ ਅਤੇ ਕਾਲਜ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ।ਰਾਜਨੀਤੀ ਵਿਭਾਗ ਦੇ ਮੁੱਖੀ ਪ੍ਰੋ. ਰਣਪ੍ਰੀਤ ਸਿੰਘ, ਪੰਜਾਬੀ ਵਿਭਾਗ ਮੱਖੀ ਡਾ. ਪ੍ਰਭਜੀਤ ਕੌਰ, ਕੰਪਿਊਟਰ ਵਿਭਾਗ ਦੇ ਮੁੱਖੀ ਪ੍ਰੋ. ਰੋਹਿਤ ਕਾਕੜੀਆ ਅਤੇ ਫੈਸ਼ਨ ਡਿਜ਼ਾਈਨਿੰਗ ਮੁੱਖੀ ਪ੍ਰੋ. ਅੰਜਨਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਤੇ ਵਿਸ਼ਿਆਂ ਬਾਰੇ ਵਿਸਥਾਰ ਸਹਿਤ ਦੱਸਿਆ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …