ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਕਾਮੇਡੀ, ਡਰਾਮਾ ਅਤੇ ਰੋਮਾਂਸ ਦਾ ਇੱਕ ਪੂਰਾ ਪੈਕੇਜ ਹੈ ਵੇਹਲੀ ਜਨਤਾ ਫਿਲਮਜ਼ ਦੀ ਫਿਲਮ ਗਲਵੱਕੜੀ।ਪੰਜਾਬੀ ਫਿਲਮ ਗਲਵੱਕੜੀ ਦੇ ਗੀਤ ਨੂੰ ਪਹਿਲਾਂ ਹੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਚੁੱਕਾ ਹੈ।ਇਹ ਫਿਲਮ 8 ਅਪ੍ਰੈਲ 2022 ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ `ਚ ਰਲੀਜ਼ ਹੋਵੇਗੀ।
ਤਰਸੇਮ ਜਸੜ ਅਤੇ ਵਾਮਿਕਾ ਗੱਬੀ ਪਹਿਲੀ ਵਾਰ ਇਸ ਫਿਲਮ ਵਿੱਚ ਇਕੱਠੇ ਨਜ਼ਰ ਆਉਣਗੇ।ਇਸ ਜੋੜੀ ਤੋਂ ਇਲਾਵਾ ਬੀ.ਐਨ ਸ਼ਰਮਾ, ਰਘਵੀਰ ਬੋਲੀ, ਹਨੀ ਮੱਟੂ, ਹਾਰਬੀ ਸਾਂਘਾ, ਰੁਪਿੰਦਰ ਰੂਪੀ ਅਤੇ ਕੁਲਵਿੰਦਰ ਸਿੰਘ ਮੁੱਖ ਭੂਮਿਕਾਵਾਂ ਨਿਭਾਉਂਦੇ ਦਿਖਣਗੇ।ਫਿਲਮ ਦਾ ਨਿਰਦੇਸ਼ਨ ਸ਼ਰਨ ਆਰਟ ਨੇ ਕੀਤਾ ਹੈ ਅਤੇ ਕਹਾਣੀ ਰਣਦੀਪ ਚਾਹਲ ਨੇ ਲਿਖੀ ਹੈ।ਮਨਪ੍ਰੀਤ ਜੌਹਲ, ਆਸ਼ੂ, ਮੁਨੀਸ਼ ਸਾਹਨੀ, ਸਵਿਨ ਸਰੀਨ ਅਤੇ ਅੰਕਿਤ ਕਾਵੜੇ ਨੇ ਪੂਰੇ ਪ੍ਰੋਜੈਕਟ ਨੂੰ ਤਿਆਰ ਕੀਤਾ ਹੈ।ਸੰਗੀਤ ਵੇਹਲੀ ਜਨਤਾ ਰਿਕਾਰਡਜ਼ `ਤੇ ਰਲੀਜ਼ ਕੀਤਾ ਜਾਵੇਗਾ।
ਤਰਸੇਮ ਜੱਸੜ ਨੇ ਕਿਹਾ ਉਨਾਂ ਨੂੰ ਭਰੋਸਾ ਹੈ ਕਿ ਫਿਲਮ ਗਲਵੱਕੜੀ ਇੱਕ ਸ਼ਾਨਦਾਰ ਪਰਿਵਾਰਕ ਫਿਲਮ ਸਾਬਿਤ ਹੋਏਗੀ।ਨਿਰਮਾਤਾ ਨੇ ਕਿਹਾ ਕਿ ਉਨਾਂ ਨੂੰ ਫਿਲਮ ਤੋਂ ਕਾਫੀ ਉਮੀਦਾਂ ਹਨ।ਟੀਮ ਨੂੰ ਪੂਰਾ ਭਰੋਸਾ ਹੈ ਕਿ ਇਹ ਫਿਲਮ ਪਾਲੀਵੁਡ ਵਿੱਚ ਇੱਕ ਵੱਖਰਾ ਇਤਿਹਾਸ ਰਚੇਗੀ।ਫਿਲਮ ਦੇ ਨਿਰਦੇਸ਼ਕ ਸ਼ਰਨ ਆਰਟ ਨੇ ਵੀ ਆਪਣੀ ਖੁਸ਼ੀ ਤੇ ਉਤਸ਼ਾਹ ਸਾਂਝਾ ਕੀਤਾ।ਫਿਲਮ ਦੇ ਡਿਸਟ੍ਰੀਬਿਊਟਰ ਨੇ ਕਿਹਾ ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਡੀ ਰਲੀਜ਼ ਨੂੰ ਡਿਸਟ੍ਰੀਬਿਊਟ ਕਰਨ ਦਾ ਮੌਕਾ ਪ੍ਰਾਪਤ ਕਰਕੇ ਆਪਣੇ ਆਪ ‘ਤੇ ਮਾਣ ਮਹਿਸੂਸ ਕਰ ਕਰ ਰਹੇ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …