Wednesday, May 7, 2025
Breaking News

ਕੈਬਨਿਟ ਮੰਤਰੀ ਹਰਜੋਤ ਬੈਂਸ ਵਲੋਂ ਅਮਰੀਕਾ ਦੇ ਉਚ ਪੱਧਰੀ ਵਫਦ ਦਾ ਸਵਾਗਤ

ਅੰਮਿ੍ਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਅਮਰੀਕਾ ਸਰਕਾਰ ਦਾ ਉਚ ਪੱਧਰੀ ਵਫਦ ਵਿਸ਼ੇਸ਼ ਤੌਰ ‘ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜਾ ।ਜਿਸ ਵਿਚ ਕਾਂਗਰਸ ਮੈਨ, ਸੈਨੇਟਰ ਅਤੇ ਹੋਰ ਵਿਸ਼ਿਆਂ ਦੇ ਮਾਹਿਰ ਸ਼ਾਮਲ ਸਨ।ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਫਦ ਦੇ ਸਵਾਗਤ ਲਈ ਆਏ।ਉਨਾਂ ਹਵਾਈ ਅੱਡੇ ‘ਤੇ ਸਾਰੇ ਮੈਂਬਰਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਗੁਰੂ ਨਗਰੀ ਪਹੁੰਚਣ ਲਈ ‘ਜੀ ਆਇਆਂ’ ਕਿਹਾ।ਇਸ ਉਪਰੰਤ ਉਹ ਵਫਦ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ।ਉਨਾਂ ਵਫਦ ਨੂੰ ਦਰਬਾਰ ਸਾਹਿਬ ਦੇ ਇਤਿਹਾਸ, ਮਰਯਾਦਾ ਅਤੇ ਲੰਗਰ ਬਾਰੇ ਵਿਸ਼ੇਸ਼ ਤੌਰ ‘ਤੇ ਜਾਣੂ ਕਰਵਾਇਆ।ਸਾਰੇ ਮੈਂਬਰਾਂ ਨੇ ਲੰਗਰ ਦੀ ਤਿਆਰੀ ਅਤੇ ਲੰਗਰ ਵਰਤਾਉਣ ਦੀ ਮਰਯਾਦਾ ਨੂੰ ਬੜੇ ਗਹੁ ਨਾਲ ਵੇਖਿਆ।ਬੈਂਸ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਉਨਾਂ ਨੂੰ ਖੁਸ਼ੀ ਹੈ ਕਿ ਅਮਰੀਕਾ ਦਾ ਉਚ ਪੱਧਰੀ ਵਫ਼ਦ, ਜੋ ਕਿ ਅਮਰੀਕਾ ਸਰਕਾਰ ਵਿਚ ਵੱਡਾ ਪ੍ਰਭਾਵ ਰੱਖਦਾ ਹੈ, ਅੱਜ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਆਇਆ ਹੈ।ਉਨਾਂ ਕਿਹਾ ਕਿ ਇਸ ਨਾਲ ਪੰਜਾਬ ਅਤੇ ਪੰਜਾਬੀਆਂ ਦਾ ਪ੍ਰਭਾਵ ਵਧਿਆ ਹੈ।ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦੀ ਤਰਫੋਂ ਇਸ ਵਫਦ ਦੀ ਪ੍ਰਹੁਣਚਾਰੀ ਲਈ ਉਨਾਂ ਨੂੰ ਭੇਜਿਆ ਗਿਆ ਹੈ।            
                     ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਵੱਲੋਂ ਸੂਚਨਾ ਕੇਂਦਰ ਵਿਖੇ ਵਫ਼ਦ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

Check Also

ਸਫਾਈ ਮੁਹਿੰਮ ‘ਚ ਲੋਕਾਂ ਦੀ ਭਾਗੀਦਾਰੀ ਜਰੂਰੀ – ਵਿਧਾਇਕ ਡਾ: ਜਸਬੀਰ ਸਿੰਘ ਸੰਧੂ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ …