Sunday, December 22, 2024

ਖਾਲਸਾਈ ਰੰਗ ਵਿਚ ਰੰਗੀ ਗਈ ਆਸਟ੍ਰੇਲੀਆ ਦੀ ਰਾਜਧਾਨੀ – ਕੈਨਬਰਾ

      ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਖਾਲਸਾ ਸਾਜਨਾ ਦਿਵਸ ਸਬੰਧੀ 9 ਅਪ੍ਰੈਲ ਤੋਂ ਗੁਰਬਾਣੀ ਕੰਠ ਮੁਕਾਬਲਿਆਂ ਨਾਲ ਸ਼ੁਰੂ ਹੋਏ ਸਮਾਗਮ 24 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਨਾਲ਼ ਸਮਾਪਤ ਹੋਏ।ਦਸਤਾਰ ਵਰਕਸ਼ਾਪ, ਦਸਤਾਰ ਮੁਕਾਬਲੇ ਤੇ ਲੰਬੇ ਸਮੇ ਤੋਂ ਲਗਾਈਆਂ ਜਾ ਰਹੀਆਂ ਕੀਰਤਨ ਕਲਾਸਾਂ ਤੋਂ ਬਾਅਦ, ਬੱਚਿਆਂ ਨੇ ਸਟੇਜ਼ ਤੋਂ ਆਪ ਇੱਕ ਗਰੁੱਪ ਦੇ ਰੂਪ ‘ਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਹਿੱਸਾ ਲਿਆ ਅਤੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
                  ਵੈਸਾਖੀ ਸਮਾਗਮਾਂ ਵਿੱਚ ਭਾਗ ਲੈਣ ਵਾਸਤੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਵਾਸਤੇ ਮਹੀਨਾ ਪਹਿਲਾਂ ਹਲਵਾਈਆਂ ਵਲੋਂ ਅਲੱਗ-ਅਲੱਗ ਤਰਾਂ ਦੀਆਂ ਮਠਿਆਈਆਂ ਤਿਆਰ ਕਰਵਾਈਆਂ ਗਈਆਂ ਵੈਸਾਖੀ ਵਾਲੇ ਦਿਨ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਤੋਂ ਬਾਅਦ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਲਈ, ਨਵੀ ਖਰੀਦੀ ਵੈਨ ਨੂੰ ਸੰਗਤ ਦੀ ਹਾਜ਼ਰੀ ਵਿੱਚ ਕੇਸਰੀ ਝੰਡੇ ਨਾਲ ਰਵਾਨਗੀ ਦਿੱਤੀ ਗਈ।

              ਉਪਰੰਤ ਹਾਲ ਵਿੱਚ ਸੱਜੇ ਦੀਵਾਨ ਵਿਚ ਭਾਈ ਪਰਮਿੰਦਰ ਸਿੰਘ ਅਤੇ ਭਾਈ ਗੁਰਦੀਪ ਸਿੰਘ ਞਦੇ ਨਿਸ਼ਕਾਮ ਰਾਗੀ ਜਥੇ ਨੇ ਸ਼ਬਦ ਕੀਰਤਨ ਦੀ ਛਹਿਬਰ ਲਾਈ।ਪੰਦਰਾਂ ਅਪ੍ਰੈਲ ਸ਼ੁੱਕਰਵਾਰ ਵਾਲੇ ਦਿਨ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ, ਸ੍ਰੀ ਅਖੰਡ ਪਾਠ ਸਾਹਿਬ ਪ੍ਰਾਆਰੰਭ ਹੋਏ ਜੋ ਸੰਗਤ ਨੇ ਰਲ਼ ਮਿਲ਼ ਕੇ ਆਪ ਕੀਤੇ।
                ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਦਬੜੀਖਾਨਾ ਅਨੁਸਾਰ ਹਫਤਾਵਾਰੀ ਸਮਾਗਮਾਂ ਦੇ ਅਖੀਰਲੇ ਦਿਨ ਭਾਈ ਗੁਰਜੰਟ ਸਿੰਘ ਬੈਕਾਂ ਦੇ ਕਵੀਸ਼ਰੀ ਜਥੇ ਨੇ ਵਾਰਾਂ ਗਾ ਕੇ ਨਿਹਾਲ ਕੀਤਾ।ਸਿਡਨੀ ਤੋਂ ਆਈ ਗਤਕਾ ਟੀਮ ਨੇ ਗਤਕੇ ਦੇ ਜੌਹਰ ਦਿਖਾਏ।ਕੈਨਬਰਾ ਵਿਚ ਇਹ ਸਭ ਪਹਿਲੀ ਵਾਰ ਹੋ ਰਿਹਾ ਸੀ, ਜੋ ਇੱਕ ਵੱਖਰਾ ਖਾਲਸਾਈ ਜਾਹੋ ਜਲਾਲ ਸੀ।ਦਬੜੀਖਾਨਾ ਨੇ ਪ੍ਰਬੰਧਾਂ ਦੀ ਦੇਖ-ਰੇਖ ਨਾਲ ਆਪ ਵੀ ਗਤਕੇ ਦੇ ਜੌਹਰ ਦਿਖਾਏ।ਸਾਰੇ ਸਮਾਗਮਾਂ ਸਮੇ ਲੰਗਰ ਦੀ ਸੇਵਾ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਹਰਵਿੰਦਰ ਸਿੰਘ ਰੰਧਾਵਾ ਨੇ ਪ੍ਰੇਮ ਸਹਿਤ ਨਿਭਾਈ।ਬਾਹਰੀ ਸਜਾਵਟ ਤੇ ਹੋਰ ਪ੍ਰਬੰਧ ਸੈਕਟਰੀ ਗੁਰਅੰਮ੍ਰਿਤ ਸਿੰਘ ਢਿੱਲੋਂ ਦੀ ਦੇਖ ਰੇਖ ਵਿੱਚ ਹੋਏ।
                  ਸਾਰਾ ਸਮਾਗਮ ਤਕਰੀਬਨ ਤਿੰਨ ਹਫਤੇ ਤੱਕ ਚੱਲਿਆ।ਅਖੀਰਲੇ ਹਫਤੇ ਪੰਜ ਪਿਆਰਿਆਂ ਵਲੋਂ ਅੰਮ੍ਰਿਤ ਸੰਚਾਰ ਕੀਤਾ ਗਿਆ।21 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਪੰਜ ਪਿਆਰਿਆਂ ਦੇ ਆਗੂ ਸਿੰਘ ਮੈਲਬਰਨ ਤੋਂ ਆਏ।ਭਾਈ ਗੁਰਮੁੱਖ ਸਿੰਘ ਨੇ ਕਥਾ ਦੁਆਰਾ ਖਾਲਸੇ ਦੇ ਪ੍ਰਗਟ ਹੋਣ ਦੀ ਮਹਾਨਤਾ ‘ਤੇ ਚਾਨਣਾ ਪਾਇਆ।ਜਥੇ ਵਲੋਂ ਹੀ ਅੰਮ੍ਰਿਤ ਅਭਿਲਾਖੀਆਂ ਵਾਸਤੇ ਕਕਾਰਾਂ ਦੀ ਸੇਵਾ ਵੀ ਕੀਤੀ ਗਈ।
                 ਅਖੀਰਲੇ ਦਿਨ ਟਰਬਨ ਅਕੈਡਮੀ ਆਸਟ੍ਰੇਲੀਆ ਦੇ ਸਹਿਯੋਗ ਨਾਲ ਦਸਤਾਰ ਮੁਕਾਬਲੇ ਕਰਵਾਏ ਗਏ ਤੇ ਜੇਤੂ ਬੱਚਿਆਂ ਨੂੰ ਦਸਤਾਰਾਂ ਤੇ ਇਨਾਮ ਤਕਸੀਮ ਕੀਤੇ ਗਏ।ਗੁਰਦੁਆਰਾ ਕਮੇਟੀ ਦੇ ਸੈਕਟਰੀ ਗੁਰਅੰਮ੍ਰਿਤ ਸਿੰਘ ਢਿੱਲੋਂ, ਮੈਂਬਰ ਪ੍ਰਭਜੋਤ ਸਿੰਘ ਸੰਧੂ, ਜਗਜੀਤ ਸਿੰਘ ਜੱਗਾ, ਨੋਬਲਪ੍ਰੀਤ ਸਿੰਘ, ਰਮਨਪ੍ਰੀਤ ਸਿੰਘ ਆਹਲੂਵਾਲੀਆ, ਖਜਾਨਚੀ ਮਲਕੀਤ ਸਿੰਘ ਨੇ ਸੰਗਤਾਂ ਵਲੋਂ ਦਿੱਤੇ ਵੱਡੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ। 0105202205

(ਵਿਸ਼ੇਸ਼ ਰਿਪੋਰਟ – ਪੱਤਰਕਾਰ ਸਰਬਜੀਤ ਸਿੰਘ)

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …