ਭਾਰਤੀ ਮਾਣਕ ਬਿਊਰੋ ਦੇ ਉਤਰੀ ਖੇਤਰ ਦਫਤਰ ਵਲੋਂ ਵਿਭਾਗੀ ਅਧਿਕਾਰੀਆਂ ਨੂੰ ਸਿਖਲਾਈ
ਕਪੂਰਥਲਾ, 9 ਮਈ (ਪੰਜਾਬ ਪੋਸਟ ਬਿਊਰੋ) – ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਉੱਤਰੀ ਖੇਤਰ ਦੇ ਮੁਖੀ ਰਾਜੀਵ ਸ਼ਰਮਾ ਨੇ ਕਿਹਾ ਕਿ ਹੈ ਕਿ ਉਪਭੋਗਤਾ ਕਿਸੇ ਵੀ ਵਸਤੂ ਦੀ ਖਰੀਦ ਜਾਂ ਸੇਵਾ ਲੈਣ ਵੇਲੇ ਬਿਊਰੋ ਵਲੋਂ ਨਿਰਧਾਰਿਤ ਚਿੰਨਾਂ ਤੇ ਮਾਪਦੰਡਾਂ ਦੀ ਤਸਦੀਕ ਕਰਕੇ ਹੀ ਖਰੀਦਦਾਰੀ ਕਰਨ ਤਾਂ ਜੋ ਉਹ ਨਕਲੀ ਵਸਤਾਂ ਤੋਂ ਬਚ ਸਕਣ।
ਅੱਜ ਇੱਥੇ ਪ੍ਰਬੰਧਕੀ ਕੰਪਲੈਕਸ ਵਿਖੇ ਕਪੂਰਥਲਾ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੀਟਿੰਗ ਦੌਰਾਨ ਬਿਊਰੋ ਦੇ ਉੱਤਰੀ ਜ਼ੋਨ ਦੇ ਉੱਚ ਅਧਿਕਾਰੀਆਂ ਵਲੋਂ ਸਿਖਲਾਈ ਦਿੱਤੀ ਗਈ।ਰਾਜੀਵ ਸ਼ਰਮਾ ਨੇ ਬਿਊਰੋ ਦੇ ਕੰਮਕਾਜ਼ ਤੇ ਉਪਭੋਗਤਾ ਦੇ ਹੱਕਾਂ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਵੀ ਅੱਗੋਂ ਵਸਤੂ ਦੀ ਖਰੀਦ ਵੇਲੇ ਉਸ ਦੇ ਅਸਲ ਤੇ ਬਿਊਰੋ ਦੇ ਮਾਪਦੰਡਾਂ ਅਨੁਸਾਰ ਹੋਣ ਬਾਰੇ ਤਸਦੀਕ ਜ਼ਰੂਰ ਕਰ ਲੈਣ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਾਲ 2016 ਦੇ ਐਕਟ ਦੌਰਾਨ ਵਸਤੂਆਂ ਦੇ ਨਾਲ-ਨਾਲ ਸੇਵਾਵਾਂ ਨੂੰ ਵੀ ਸਟੈਂਡਰਡਾਇਜ਼ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਵਸਤੂ ਦੀ ਗੁਣਵੱਤਾ ਤੇ ਸਟੈਂਡਰਡ ਦੀ ਪਹਿਚਾਣ ਲਈ ਆਈ.ਐਸ.ਆਈ ਮਾਰਕਾ ਤੇ ਉਸ ਉਪਰ ਬਾਰ ਕੋਡ ਲੱਗਾ ਹੋਣਾ ਲਾਜ਼ਮੀ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਰਣਜੀਤ ਸਿੰਘ ਨੇ ਬਿਊੂਰੋ ਦੇ ਅਧਿਕਾਰੀਆਂ ਦਾ ਸਵਾਗਤ ਕੀਤਾ।ਸਿਖਲਾਈ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।