Saturday, July 26, 2025
Breaking News

ਨਸ਼ਾ ਰੋਕੂ ਫਰੰਟ ਨੇ ਮੁੱਖ ਥਾਣਾ ਅਫਸਰ ਨੂੰ ਐਸ.ਐਸ ਪੀ ਦੇ ਨਾਮ ਸੌਂਪਿਆ ਮੰਗ ਪੱਤਰ

ਸੰਗਰੂਰ, 12 ਮਈ (ਜਗਸੀਰ ਲੌਂਗੋਵਾਲ) – ਇਲਾਕੇ ਅੰਦਰ ਸਿੰਥੈਟਿਕ ਨਸਿਆਂ, ਜਾਨਲੇਵਾ ਨਸ਼ਾ ਚਿੱਟਾ, ਨਸ਼ੇ ਦੀਆਂ ਗੋਲੀਆਂ ਅਤੇ ਟੀਕਿਆਂ ਦਾ ਵਪਾਰ ਕਰਕੇ ਭੋਲੇ ਭਾਲੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਵਾਲੇ ਨਸ਼ਾ ਤਸਕਰਾਂ ਅਤੇ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾ ਕੇ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਲਈ ਨਸ਼ਾ ਰੋਕੂ ਫਰੰਟ ਲੌਂਗੋਵਾਲ ਦੇ ਆਗੂਆਂ ਨੇ ਸੀਨੀਅਰ ਪੁਲਿਸ ਕਪਤਾਨ ਸੰਗਰੂਰ ਦੇ ਨਾਮ ਇੱਕ ਮੰਗ ‘ਤੇ ਲੌਂਗੋਵਾਲ ਥਾਣੇ ਦੇ ਮੁੱਖ ਅਫਸਰ ਜਗਮੇਲ ਸਿੰਘ ਨੂੰ ਸੌਂਪਿਆ।ਥਾਣਾ ਮੁੱਖੀ ਨੇ ਪਿਛਲੇ ਦਿਨੀ ਵੱਖ ਵੱਖ ਪਿੰਡਾਂ ਦੇ ਤਸਕਰਾਂ ਤੇ ਕੀਤੀ ਕਾਰਵਾਈ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਜਲਦੀ ਹੀ ਵੱਡੇ ਮਗਰਮੱਛ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।ਫਰੰਟ ਦੇ ਆਗੂ ਡਾ. ਮੁਨੀਸ਼ ਕੁਮਾਰ ਸੈਲੂ ਵੱਲੋਂ ਪੀੜਤ ਨੌਜਵਾਨਾਂ ਦਾ ਮੁਫਤ ਇਲਾਜ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।
                    ਇਸ ਮੌਕੇ ਕਮਲਜੀਤ ਵਿੱਕੀ, ਜੁਝਾਰ ਲੌਂਗੋਵਾਲ, ਮਾਸਟਰ ਬਲਵੀਰ ਲੌਂਗੋਵਾਲ, ਕੌਸਲਰ ਗੁਰਮੀਤ ਫੌਜੀ, ਸਿਟੀ ਕਾਂਗਰਸ ਪ੍ਰਧਾਨ ਵਿਜੈ ਗੋਇਲ, ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਸੂਰਜਭਾਨ ਬਬਲੀ ਢੱਡਰੀਆਂ, ਕਾਂਗਰਸੀ ਆਗੂ ਸੰਜੇ ਸੈਨ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕਾਲਾ ਰਾਮ ਮਿੱਤਲ, ਕਰਮਜੀਤ ਸਿੰਘ, ਨਛੱਤਰ ਸਿੰਘ, ਡਾ. ਮਾਲਵਿੰਦਰ ਮਾਲੀ, ਅਮਰੀਕ ਗਿੱਲ, ਸੁਖਦੇਵ ਮੂਣਕ, ਡਾ. ਪ੍ਰਗਟ ਸਿੰਘ, ਮਨਦੀਪ ਸਿੰਘ, ਜੱਸੂ ਬੋਪਾਰਾਏ, ਸੁਖਪਾਲ ਸ਼ਰਮਾ, ਬਬਲਾ ਸਾਹੋਕੇ, ਸੰਜੇ ਕੁਮਾਰ, ਕਾਲਾ ਰਾਮ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਮੋਟਰ ਸਾਇਕਲ ਰੇਹੜੀ ਯੂਨੀਅਨ ਦੇ ਮੈਂਬਰ ਵੀ ਵੱਡੀ ਗਿਣਤੀ ‘ਚ ਹਾਜ਼ਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …