ਬਟਾਲਾ, 2 ਦਸੰਬਰ (ਨਰਿੰਦਰ ਬਰਨਾਲ) – ਸਰਕਾਰੀ ਹਾਈ ਸਕੂਲ ਪੰਜਗਰਾਈਆ (ਗੁਰਦਾਸੁਪਰ) ਵਿਖੇ ਸਿਖਿਆ ਵਿਭਾਗ ਦੀਆਂ ਹਦਾਇਤਾ ਤਹਿਤ ਏਡਜ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਮੁਖ ਅਧਿਆਪਕ ਸ੍ਰੀ ਵਿਜੇ ਕੁਮਾਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੱਖ ਵਿਸਿਆਂ ਤੇ ਏਡਜ ਦੇ ਸਬੰਧ ਵਿਚ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਸ੍ਰੀ ਅਨਿਲ ਕੁਮਾਰ ਗਾਈਡੈਸ ਅਧਿਆਪਕ ਵੱਲੋ ਵਿਦਿਆਰਥੀਆਂ ਨੂੰ ਏਡਜ ਦੇ ਲੱਛਣਾ ਤੇ ਬਚਾਅ ਤੌ ਜਾਣੂ ਕਰਵਾਉਦਿਆਂ ਕਿਹਾ ਕਿ ਏਡਜ ਇਕ ਲਾ ਇਲਾਜ ਬਿਮਾਰੀ ਹੈ, ਜਿਸ ਇਲਾਜ ਸਿਰਫ ਸੰਜਮ ਭਰੀ ਜਿੰਦਗੀ ਹੀ ਹੈ।ਇਸ ਮੌਕੇ ਵਿਦਿਆਰਥੀਆਂ ਵੱਲੋ ਏਡਜ ਜਾਗਰੂਕਤਾ ਤਹਿਤ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ।ਕੁਇਜ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਮੂਹ ਸਕੂਲ ਸਟਾਫ ਵੱਲੋ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਣਜੀਤ ਕੌਰ, ਕੁਸਮ ਲਤਾ, ਮਨਜੀਤ ਕੌਰ, ਵਿਨੋਦ ਕੁਮਾਰ, ਸੁਖਵੰਤ ਕੌਰ, ਸਿਮਰਨ ਕੌਰ, ਵਰਿੰਦਰਪਾਲ ਸਿੰਘ ਤੇ ਅਰਵਿੰਦਰਪਾਲ ਸਿਘ ਡੀ ਪੀ ਈ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …