ਬਟਾਲਾ, 2 ਦਸੰਬਰ (ਨਰਿੰਦਰ ਬਰਨਾਲ) -ਸੰਸਾਰ ਭਰ ਵਿਚ ਅੱਜ ਲੋਕਾਂ ਵਿਚ ਏਡਜ ਪ੍ਰਤੀ ਜਾਗਰੂਤਾ ਸਬੰਧੀ ਚੇਤਨਾ ਪ੍ਰੋਗਰਾਮ ਕਰਵਾਏ ਗਏ।ਇਸੇ ਲੜੀ ਨੂੰ ਮੁਖ ਰੱਖਦਿਆਂ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਇੱਕ ਜਾਗਰੂਤਰ ਪ੍ਰੋਗਰਾਮ ਕਰਵਾਇਆ।ਸਾਂਇੰਸ ਮਿਸਟ੍ਰੈਸ ਸ੍ਰੀ ਮਤੀ ਹਰਜਿੰਦਰ ਕੌਰ ਦੀ ਅਗਵਾਈ ਵਿਚ ਸਕੂਲ ਵਿਚ ਚਾਰਟ ਮੇਕਿੰਮ ਮੁਕਾਬਲੇ , ਤੇ ਭਾਂਸਣ ਮੁਕਾਬਲੇ ਕਰਵਾਏ, ਇਸ ਮੌਕੇ ਏਡਜ ਦਿਵਸ ਦੇ ਸਬੰਧ ਵਿਚ ਸੰਬੋਧਨ ਕਰਦਿਆਂ ਪ੍ਰਿੰਸੀਪਲ ਜਸਬੀਰ ਕੌਰ ਨੇ ਦੱਸਿਆ ਕਿ ਸਮਾਜ ਵਿਚ ਏਡਜ ਰੋਗ ਇੱਕ ਭਿਆਨਕ ਰੂਪ ਧਾਂਰਨ ਕਰਦਾ ਜਾ ਰਿਹਾ ਹੈ, ਇਸ ਭਿਆਨਕ ਰੋਗ ਦਾ ਬਚਾਅ ਸਮਾਜ ਨੂੰ ਜਾਗਰੂਕ ਤੇ ਸੰਜਮ ਵਿਚ ਰਹਿ ਕੇ ਹੀ ਕੀਤਾ ਜਾ ਸਕਦਾ ਹੈ।ਇਸ ਰੋਗ ਦਾ ਇੱਕੋ ਇਕ ਹੱਲ ਸਮਾਜ ਨੂੰ ਸੁਚੇਤ ਕਰਨਾ ਹੈ।ਇਸ ਮੌਕੇ ਜਿੰਨਾ ਵਿਦਿਆਰਥੀਆਂ ਨੇ ਭਾਂਸਣ ਮੁਕਾਬਲੇ ਤੇ ਚਾਰਟ ਮੇਕਿੰਮ ਵਿਚ ਹਿੱਸਾ ਲਿਆ, ਉਹਨਾ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਸ ਮੌਕੇ ਪਰਦੀਪ ਕੌਰ, ਨੀਰੂ ਬਾਲਾ , ਸੁਖਬੀਰ ਕੌਰ, ਹਰਜਿੰਦਰ ਕੌਰ , ਰਜਿੰਦਰ ਕੌਰ, ਸੰਪੂਰਨ ਸਿਘ, ਸਤਵਿੰਦਰ ਬਾਲਾ, ਪਰਮਜੀਤ ਸਿਘ, ਰਜਵੰਤ ਕੌਰ , ਗੁਰਭੇਜ ਸਿੰਘ, ਹਰਪ੍ਰੀਤ ਸਿੰਘ, ਅਜਮੇਰ ਸਿੰਘ, ਪ੍ਰੇੇਮਪਾਲ ਸਿੰਘ, ਸਖਦੇਵ ਸਿੰਘ ਆਦਿ ਸਮੂਹ ਸਟਾਫ ਮੈਬਰ ਹਾਜਰ ਸਨ।
Check Also
ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ
ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ …