57 ਵਿਦਿਆਰਥਣਾਂ ਨੇ ਹਾਸਲ ਕੀਤੇ 90 ਫੀਸਦ ਤੋਂ ਵੱਧ ਅੰਕ ਞ- ਪ੍ਰਿੰ. ਗੁਰਦੀਪ ਸਿੰਘ ਰਾਏ
ਸਮਰਾਲਾ, 3 ਜੁਲਾਈ (ਇੰਦਰਜੀਤ ਸਿੰਘ ਕੰਗ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਲਾ ਦਾ ਨਤੀਜਾ 100 ਫੀਸਦੀ ਰਿਹਾ।ਬਾਰਵੀਂ ਦੀਆਂ ਸਾਰੀਆਂ ਹੀ ਵਿਦਿਆਰਥਣਾਂ ਪਹਿਲੇ ਦਰਜ਼ੇ ਵਿੱਚ ਪਾਸ ਹੋਈਆਂ ਹਨ।ਜਿਨ੍ਹਾਂ ਵਿਚੋਂ 57 ਵਿਦਿਆਰਥਣਾਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ ਹਨ।ਇਹ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੇ ਕਰਦਿਆਂ ਕਿਹਾ ਕਿ ਐਲਾਨੇ ਗਏ ਨਤੀਜੇ ਵਿੱਚ ਸਕੂਲ ਦੀ ਹੋਣਹਾਰ ਵਿਦਿਆਰਥਣ ਹਰਮਨਜੋਤ ਕੌਰ ਸਪੁੱਤਰੀ ਹਰਦੀਪ ਸਿੰਘ ਵਾਸੀ ਬੌਂਦਲ ਦਾ ਪੰਜਾਬ ਭਰ ਵਿਚੋਂ 8ਵਾਂ ਰੈਂਕ ਪ੍ਰਾਪਤ ਕਰਨ ‘ਤੇ ਸਨਮਾਨ ਕੀਤਾ ਗਿਆ।ਸਾਇੰਸ ਗਰੁੱਪ ਦੀ ਇਸ ਵਿਦਿਆਰਥਣ ਨੇ 98 ਪ੍ਰਤੀਸ਼ਤ ਨੰਬਰ ਲੈ ਕੇ ਮੈਰਿਟ ’ਚ ਜਗ੍ਹਾ ਬਣਾ ਕੇ ਸਕੂਲ, ਮਾਪਿਆਂ, ਆਪਣੇ ਪਿੰਡ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ।ਇਸੇ ਤਰ੍ਹਾਂ ਸਾਇੰਸ ਗਰੁੱਪ ਦੀ ਵਿਦਿਆਰਥਣ ਮਨਪ੍ਰੀਤ ਕੌਰ ਸਪੁੱਤਰੀ ਤੇਜਵਿੰਦਰ ਸਿੰਘ ਨੇ 96.6 ਫੀਸਦ ਅੰਕ ਲੈ ਕੇ ਦੂਜਾ ਅਤੇ ਸਿਮਰਨਪ੍ਰੀਤ ਕੌਰ ਸਪੁੱਤਰੀ ਅਮਰਜੀਤ ਸਿੰਘ ਬਾਠ ਨੇ 96.4 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।ਕਾਮਰਸ ਗਰੁੱਪ ਵਿੱਚ ਅਰਮਨਪ੍ਰੀਤ ਕੌਰ ਸਪੁੱਤਰੀ ਅਮਨਦੀਪ ਸਿੰਘ ਨੇ 96.8 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ, ਰਾਜਨਦੀਪ ਕੌਰ ਸਪੁੱਤਰੀ ਇੰਦਰਜੀਤ ਸਿੰਘ ਨੇ 93.8 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਸਰਿਸ਼ਟੀ ਸਪੁੱਤਰੀ ਦਿਨੇਸ਼ ਚੰਦ ਨੇ 93.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ।ਹਿਊਮੈਨਟੀਜ ਗਰੁੱਪ ਵਿੱਚ ਅਮਨਦੀਪ ਕੌਰ ਸਪੁੱਤਰੀ ਬੱਗਾ ਸਿੰਘ ਨੇ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਆਰਿਆ ਸਪੁੱਤਰੀ ਤੰਕੇ ਚੰਦ ਨੇ 96.2 ਪ੍ਰਤੀਸ਼ਤ ਅੰਕਾਂ ਨਾਲ ਦੂਜਾ, ਇਸ਼ਵਿਨ ਸਪੁੱਤਰੀ ਮਨਬਹਾਦਰ ਅਤੇ ਜਸਲੀਨ ਕੌਰ ਸਪੁੱਤਰੀ ਗਗਨਦੀਪ ਸਿੰਘ ਦੋਹਾਂ ਨੇ 94.4 ਪ੍ਰਤੀਸ਼ਤ ਅੰਕਾਂ ਨਾਲ ਸਕੂਲ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਪ੍ਰਿੰਸੀਪਲ ਅਤੇ ਸਕੂਲ ਸਟਾਫ਼ ਨੇ ਸਮੂਹ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ।