Tuesday, December 5, 2023

ਆਗਮਨ ਪੁਰਬ ਨੂੰ ਸਮਰਪਿਤ ਬਾਲ ਕਵੀ ਦਰਬਾਰ ‘ਚ ਨੰਨੇ-ਮੁੰਨਿਆਂ ਨੇ ਮੋਹਿਆ ਸੰਗਤਾਂ ਦਾ ਮਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਸਬੰਧੀ ਤਿੰਨ ਰੋਜ਼ਾ ਸਮਾਗਮਾਂ ਦੀ ਆਰੰਭਤਾ ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਬਾਲ ਕਵੀ ਦਰਬਾਰ ਨਾਲ ਕੀਤੀ ਗਈ।ਸਥਾਪਨਾ ਦੇ 50ਵੇਂ ਵਰ੍ਹੇ ਅਧੀਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਦੇ ਵਿਸੇਸ਼ ਸਹਿਯੋਗ ਨਾਲ ਕੁਲਵੰਤ ਸਿੰਘ ਨਾਗਰੀ ਜ਼ੋਨ ਸਕੱਤਰ, ਸੁਰਿੰਦਰ ਪਾਲ ਸਿੰਘ ਸਿਦਕੀ, ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਜਗਤਾਰ ਸਿੰਘ ਪ੍ਰਧਾਨ ਅਤੇ ਹਰਪ੍ਰੀਤ ਸਿੰਘ ਰਿੰਕੂ ਦੀ ਦੇਖ-ਰੇਖ ਹੇਠ ਕਰਵਾਏ ਕਵਿਤਾ ਉਚਾਰਨ ਮੁਕਾਬਲਿਆਂ ਵਿੱਚ ਸੰਗਰੂਰ ਧੂਰੀ, ਪੇਂਡੂ ਸਕੂਲਾਂ ਅਤੇ ਅਕਾਲ ਅਕੈਡਮੀਆਂ ਦੇ 100 ਦੇ ਲਗਭਗ ਵਿਦਿਆਰਥੀਆਂ ਨੇ ਭਾਗ ਲਿਆ।ਅਜਮੇਰ ਸਿੰਘ ਡਿਪਟੀ ਡਾਇਰੈਕਟਰ ਅਤੇ ਹਰਵਿੰਦਰ ਕੌਰ ਸਕੱਤਰ ਜ਼ੋਨ ਇਸਤਰੀ ਕੌਂਸਲ ਦੇ ਸਟੇਜ ਸੰਚਾਲਨ ਅਧੀਨ ਮੁਕਾਬਲਿਆਂ ਲਈ ਬਣਾਏ ਚਾਰ ਗਰੱਪਾਂ ਵਿਚੋਂ ਮਿੰਨੀ ਗਰੁੱਪ ਦੇ ਨੰਨੇ-ਮੁੰਨਿਆਂ ਨੇ ਕਵਿਤਾਵਾਂ ਰਾਹੀੰ ਸੰਗਤਾਂ ਦਾ ਮਨ ਮੋਹ ਲਿਆ।ਦੂਸਰੇ ਗਰੁੱਪਾਂ ਦੇ ਵਿਦਿਆਰਥੀਆਂ ਨੇ ਵੀ ਗੁਰੂ ਹਰਿਗੋਬਿੰਦ ਸਾਹਿਬ, ਸਿੱਖ ਸ਼ਹੀਦਾਂ, ਗੁਰਮਤਿ ਸਿਧਾਂਤਾਂ ਸਬੰਧੀ ਖੂਬਸੂਰਤ ਅੰਦਾਜ਼ ਵਿੱਚ ਰਚਨਾਵਾਂ ਦੀ ਪੇਸ਼ਕਾਰੀ ਕੀਤੀ।ਮੁਕਾਬਲਿਆਂ ਲਈ ਜੱਜਮੈਂਟ ਰਣਜੀਤ ਸਿੰਘ ਆਜ਼ਾਦ, ਪੋ: ਨਰਿੰਦਰ ਸਿੰਘ ਅਤੇ ਰਮਨਦੀਪ ਸਿੰਘ ਦੀਪ ਨੇ ਨਿਭਾਈ।ਜਦੋਂਕਿ ਗੁਰਨਾਮ ਸਿੰਘ ਪ੍ਰਧਾਨ ਸੰਗਰੂਰ ਅਤੇ ਗੁਰਮੇਲ ਸਿੰਘ ਜਥੇਬੰਧਕ ਸਕੱਤਰ ਨੇ ਸਮਾਂ ਵਾਚਕ ਦੀ ਡਿਊਟੀ ਨਿਭਾਈ।ਭਾਈ ਬਚਿਤਰ ਸਿੰਘ ਪ੍ਰਧਾਨ ਗੁਰਮਤਿ ਗ੍ਰੰਥੀ-ਰਾਗੀ ਸਭਾ, ਗੁਰਿੰਦਰ ਸਿੰਘ ਗੁਜਰਾਲ ਸੀ.ਏ ਅਤੇ ਬੀਬੀ ਸੰਤੋਸ਼ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ ਨੇ ਸਟੱਡੀ ਸਰਕਲ ਦੇ ਇਸ ਉਪਰਾਲੇ ਨੂੰ ਸਲਾਹਿਆ।
                 ਇਸ ਪ੍ਰ੍ਗਰਾਮ ਲਈ ਹਰਕੀਰਤ ਕੌਰ, ਹਰਭਜਨ ਸਿੰਘ ਭੱਟੀ, ਹਰਪ੍ਰੀਤ ਸਿੰਘ ਛਾਜਲੀ, ਗੁਰਧਿਆਨ ਸਿੰਘ , ਭਾਈ ਭੋਲਾ ਸਿੰਘ, ਮਨਜੀਤ ਕੌਰ, ਗੁਰਲੀਨ ਕੌਰ, ਮੱਖਣ ਸਿੰਘ ਧੂਰੀ, ਜਗਦੀਪ ਕੌਰ ਧੂੂੀ, ਪ੍ਰਿੰ: ਜਸਬੀਰ ਕੌਰ ਬੇਨੜਾ, ਗਗਨਦੀਪ ਸਿੰਘ ਤਕੀਪੁਰ, ਹਰਵਿੰਦਰ ਸਿੰਘ ਬਾਲੀਆਂ-ਕੱਟੂ ਦਲਵਿੰਦਰ ਸਿੰਘ ਢਢੋਗਲ, ਅਮਨਦੀਪ ਕੌਰ ਬਹਾਦਰਪੁਰ, ਪਰਮਿੰਦਰ ਕੌਰ, ਸਰਬਜੀਤ ਕੌਰ, ਭੁਪਿੰਦਰ ਨਾਗਪਾਲ, ਧਰਮਿੰਦਰ ਸਿੰਘ ਈਨਾ ਬਾਜਵਾ, ਜਸਪਿੰਦਰ ਸਿੰਘ, ਜਗਦੀਪ ਕੌਰ ਧੂਰੀ, ਅੰਜ਼ਨਾ ਅੰਜੂ ਮਹਿਲਾਂ ਚੌਕ ਆਦਿ ਦਾ ਵਿਸੇਸ਼ ਸਹਿਯੋਗ ਰਿਹਾ।
            ਕੁਲਵੰਤ ਸਿੰਘ ਨਾਗਰੀ ਨੇ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ 23 ਅਗਸਤ ਨੂੰ ਹੋ ਰਹੇ ਨੈਤਿਕ ਸਿੱਖਿਆ ਇਮਤਿਹਾਨ ਅਤੇ ਹੋਰ ਪ੍ਰੋਗਰਾਮਾਂ ਬਾਰੇ ਦੱਸਿਆ ਅਤੇ ਧੰਨਵਾਦੀ ਸ਼ਬਦ ਕਹੇ।ਜੇਤੂਆਂ ਨੂੰ ਇਨਾਮ ਵਜੋਂ ਯਾਦਗਾਰੀ ਚਿੰਨ ਤੇ ਮੈਡਲ ਦਿੱਤੇ ਗਏ।ਸਾਰੇ ਭਾਗ ਲੈਣ ਵਾਲੇ ਬੱਚਿਆਂ, ਅਧਿਆਪਕਾਂ, ਸਹਿਯੋਗੀਆਂ, ਜੇਤੂ ਵਿਦਿਆਰਥੀਆਂ ਤੇ ਜੱਜ ਸਾਹਿਬਾਨ ਨੂੰ ਸਨਮਾਨਿਤ ਕਰਨ ਦੀ ਰਸਮ ਜਗਤਾਰ ਸਿੰਘ, ਹਰਪ੍ਰੀਤ ਸਿੰਘ, ਸੰਤੋਸ਼ ਕੌਰ, ਬਲਵੰਤ ਕੌਰ, ਇੰਦਰਪਾਲ ਕੌਰ, ਵਰਿੰਦਰ ਕੌਰ, ਅਮਨਦੀਪ ਕੌਰ, ਕੁਲਵਿੰਦਰ ਕੌਰ ਢੀਂਗਰਾ, ਭਾਈ ਬਚਿਤਰ ਸਿੰਘ , ਗੁਰਿੰਦਰ ਸਿੰਘ ਗੁਜਰਾਲ, ਅਜਾਇਬ ਸਿੰਘ ਗਗੜਪੁਰ, ਹਰਜੀਤ ਸਿੰਘ ਢੀਂਗਰਾ, ਭੋਲਾ ਸਿੰਘ ਗ੍ਰੰਥੀ ਅਤੇ ਸਟੱਡੀ ਸਰਕਲ ਨੁਮਾਇੰਦਿਆਂ ਨੇ ਨਿਭਾਈ।
               ਰਿਹਾਨਪ੍ਰੀਤ ਸਿੰਘ, ਗੁਰਅਸੀਸ ਕੌਰ, ਦਿਵਜੋਤ ਕੌਰ ਅਤੇ ਆਸ਼ਮੀਨ ਕੌਰ ਨੇ ਕ੍ਮਵਾਰ ਚਾਰੇ ਗਰੁੱਪਾਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ।ਸਮੁੱਚੇ ਤੌਰ ‘ਤੇ ਨਤੀਜਿਆਂ ਅਨੁਸਾਰ ਮਿੰਨੀ ਗਰੁੱਪ ਵਿਚੋਂ ਰਿਹਾਨਪ੍ਰੀਤ ਸਿੰਘ ਜੀ.ਜੀ.ਐਸ ਪਬਲਿਕ ਸਕੂਲ ਸੰਗਰੂਰ, ਨਵਕਿਰਨ ਕੌਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਧੂਰੀ, ਜਸਵੀਨ ਕੌਰ ਜੀ.ਜੀ.ਐਸ ਸੈਕਰਡ ਹਾਰਟ ਸਕੂਲ ਲੁਧਿਆਣਾ ਨੇ ਕ੍ਰਮਵਾਰੂ ਪਹਿਲੇ ਤਿੰਨ ਸਥਾਨ ਅਤੇ ਗੁਰਨੂਰ ਕੌਰ ਲਾ ਫਾਊਂਡੇਸ਼ਨ ਸਕੂਲ ਸੰਗਰੂਰ ਅਤੇ ਹਰਏਕਮ ਸਿੰਘ ਏ.ਬੀ.ਸੀ ਸਕੂਲ ਸੰਗਰਰ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ।ਮਿੰਨੀ ਜੂਨੀਅਰ ਗਰੁੱਪ ਵਿਚੋਂ ਗੁਰਅਸੀਸ ਕੌਰ ਹੋਲੀ ਹਾਰਟ ਕਾਨਵੈੰਟ ਸਕੂਲ ਸੰਗਰੂਰ, ਅੰਮ੍ਰਿਤਜੋਤ ਕੌਰ ਅਕਾਲ ਅਕੇਡਮੀ ਫਤਿਹਗੜ੍ਹ ਛੰਨਾ ਅਤੇ ਗੁਰਜੀਤ ਕੌਰ ਸਰਕਾਰੀ ਸੀ.ਸੈ.ਸਕੂਲ ਉਪਲੀ-ਚੱਠੇ ਨੇ ਪਹਿਲੇ ਤਿੰਨ ਸਥਾਨ ਅਤੇ ਅਮਿਤੋਜ ਸਿੰਘ ਅਕਾਲ ਅਕੈਡਮੀ ਬੇਨੜਾ ਤੇ ਪੁਸ਼ਵਿੰਦਰ ਸਿੰਘ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਛਾਜਲੀ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ। ਜੂਨੀਅਰ ਗਰੁੱਪ ਵਿਚੋਂ ਦਿਵਜੋਤ ਕੌਰ ਜੀ.ਜੀ.ਐਸ ਪਬਲਿਕ ਸਕੂਲ, ਦਿਵਿਆ ਸ਼ਰਮਾ ਜੀ.ਟੀ.ਬੀ ਪਬਲਿਕ ਸਕੂਲ ਧੂਰੀ ਅਤੇ ਹਰਜਸਦੀਪ ਸਿੰਘ ਗੋਲਡਨ ਅਰਥ ਗਲੋਬਲ ਸਕੂਲ ਸੰਗਰੂਰ ਨੇ ਪਹਿਲੇ ਤਿੰਨ ਸਥਾਨ ਜਦੋਂ ਕਿ ਨਰਿੰਦਰ ਦੀਪ ਕੌਰ ਜੀ.ਟੀ.ਬੀ ਧੂਰੀ ਅਤੇ ਸਿਮਰਨਦੀਪ ਕੌਰ ਜੀ.ਟੀ.ਬੀ ਪ/ਸਕੂਲ ਛਾਜਲੀ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ। ਸੀਨੀਅਰ ਗਰੁੱਪ ਵਿਚੋਂ ਆਸ਼ਮੀਨ ਕੌਰ ਜੀ.ਜੀ.ਐਸ ਪ/ਸਕੂਲ ਸੰਗਰੂਰ, ਭੂਮਿਕਾ ਰਾਣੀ ਜੀ.ਟੀ.ਬੀ ਸਕੂਲ ਧੂਰੀ ਅਤੇ ਐਸ਼ਵੀਨ ਕੌਰ ਹੋਲੀ ਹਾਰਟ ਕਾਨਵੈੰਟ ਸਕੂਲ ਸੰਗਰੂਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦੋਂ ਕਿ ਪਰਨੀਤ ਕੌਰ ਸਰਕਾਰੀ ਸੀ.ਸੈ.ਸਕੂਲ ਉਪਲੀ-ਚੱਠੇ ਅਤੇ ਵਿਪਨਦੀਪ ਕੌਰ ਜੀ.ਟੀ.ਬੀ ਸਕੂਲ ਛਾਜਲੀ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …