ਸਮਰਾਲਾ, 11 ਜੁਲਾਈ (ਇੰਦਰਜੀਤ ਸਿੰਘ ਕੰਗ) – ਪਿੰਡ ਮੱਲ ਮਾਜ਼ਰਾ ਵਿੱਚ ਗ੍ਰਾਮ ਪੰਚਾਇਤ ਅਤੇ ਨੌਜਵਾਨਾਂ ਵਲੋਂ ਰਾਜਵੀਰ ਮੱਲ ਮਾਜ਼ਰਾ ਦੀ ਯਾਦ ਵਿੱਚ ਪਹਿਲਾ
ਖ਼ੂਨਦਾਨ ਕੈਂਪ ਲਗਾਇਆ ਗਿਆ।ਜਿਸ ਬਾਰੇ ਖ਼ੂਨਦਾਨ ਕੈਂਪ ਦੇ ਮੁੱਖ ਪ੍ਰਬੰਧਕ ਮਨਿੰਦਰ ਸਿੰਘ ਮੱਲ ਮਾਜ਼ਰਾ ਅਤੇ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਸਰਪੰਚ ਹਰਨੇਕ ਸਿੰਘ ਵਲੋਂ ਕੀਤਾ ਗਿਆ, ਜਦੋਂ ਕਿ ਮੁੱਖ ਮਹਿਮਾਨ ਵਜੋਂ ਕੌਸ਼ਲ ਹਸਪਤਾਲ ਸਮਰਾਲਾ ਦੇ ਡਾ. ਬਲਵਿੰਦਰ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ।ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਇਹ ਕੈਂਪ ਵਿੱਚ ਕਰਨ ਹਸਪਤਾਲ ਬਲੱਡ ਸੈਂਟਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਕੈਂਪ ਵਿੱਚ 54 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।
ਇਸ ਕੈਂਪ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਲੱਖੀ ਸਰਪੰਚ ਅਜਲੌਦ, ਸੁੱਖੀ ਭਲਵਾਨ, ਨਿੰਦਰ ਸਿਹਾਲਾ, ਬੱਬੂ ਕੰਗ ਸਮਰਾਲਾ, ਮਦਨ ਲਾਲ, ਹਰਮੀਤ ਸਿੰਘ, ਗੁਰਸੇਵਕ ਘਰਖਣਾ, ਹਰਪ੍ਰੀਤ ਬਹਿਲੋਲਪੁਰ, ਮਨਦੀਪ ਮਹਾਵੀਰ ਢਾਬਾ, ਚੰਨੀ ਸਮਰਾਲਾ, ਬਲਜਿੰਦਰ ਧਾਦਲੀ, ਬਿੰਦਰ ਰਾਏਪੁਰ, ਅਰਸ਼ ਧਾਦਲੀ, ਸੋਨੂੰ ਹਰਿਓਂ, ਦੀਪਾ ਗੰਢੂਆ, ਲਾਡੀ ਦਿਵਾਲਾ, ਦੀਪਾ ਸਮਰਾਲਾ ਅਤੇ ਡਾ. ਸੰਜੇ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media