Tuesday, December 5, 2023

ਸੰਭਾਵਿਤ ਹੜ੍ਹਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤੀ ਰੀਵਿਓ ਮੀਟਿੰਗ

ਕਿਹਾ, ਨਵੀਆਂ ਖੱਡਾਂ ਦੀ ਨਿਲਾਮੀ ਲਈ ਸਰਵੇ ਰਿਪੋਰਟ ਤਿਆਰ, ਵੈਬਸਾਈਟ ‘ਤੇ ਅਪਲੋਡ ਕਰਕੇ ਲਈ ਜਾਵੇਗੀ ਲੋਕਾਂ ਦੀ ਰਾਏ

ਪਠਾਨਕੋਟ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਹਰਬੀਰ ਸਿੰਘ ਵਲੋਂ ਜਿਲ੍ਹਾ ਪਠਾਨਕੋਟ ‘ਚ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰੀਵਿਓ ਮੀਟਿੰਗ ਆਯੋਜਿਤ ਕੀਤੀ ਗਈ।ਜਿਸ ਵਿੱਚ ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ, ਚਰਨਜੀਤ ਸਿੰਘ ਐਕਸੀਅਨ ਡਰੇਨਿੰਗ, ਦਿਵਤੇਸ ਵਿਰਦੀ ਐਸ.ਡੀ.ਓ ਸੀਵਰੇਜ਼ ਬੋਰਡ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
                 ਡਿਪਟੀ ਕਮਿਸਨਰ ਨੇ ਕਿਹਾ ਕਿ ਫਲੱਡ ਸੀਜ਼ਨ 2022 ਮਿਤੀ 15.6.2022 ਤੋਂ ਕਿਰਿਆਜ਼ੀਲ ਹੋ ਗਿਆ ਹੈ ਅਤੇ ਜਿਲ੍ਹਾ ਪਠਾਨਕੋਟ ਅੰਦਰ ਸੰਭਾਵਿਤ ਹੜ੍ਹਾਂ ਤੋਂ ਬਚਾਓ ਲਈ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ।ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਵਿਭਾਗਾਂ ਵਲੋਂ ਅਜੇ ਤੱਕ ਕੁੱਝ ਕੰਮ ਪੈਂਡਿੰਗ ਹਨ, ਉਹ ਜਲਦੀ ਤੋਂ ਜਲਦੀ ਪੂਰੇ ਕੀਤੇ ਜਾਣ।
                ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਬਰਸਾਤਾਂ ਸਮੇਂ ਦਰਿਆਵਾ ਦੇ ਕਿਨਾਰੇ ਬੈਠੇ ਗੁਜ਼ਰ ਪਰਿਵਾਰਾਂ ਅਤੇ ਲੋਕਾਂ ਨੂੰ ਸੁਰਖਿਅਤ ਥਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ।ਦਰਿਆ ਦੇ ਕਿਨਾਰੇ ਬੈਠਣ ਕਰਕੇ ਹਰ ਸਾਲ ਗੁਜ਼ਰ ਪਰਿਵਾਰ ਫਲੱਡ ਸੀਜ਼ਨ ਦੋਰਾਨ ਅਕਸਰ ਪ੍ਰਭਾਵਿਤ ਹੁੰਦੇ ਹਨ।ਬੱਚਿਆਂ ਅਤੇ ਨੌਜਵਾਨਾਂ ਨੂੰ ਨਹਿਰ ਵਿੱਚ ਨਹਾਉਣ ਤੋਂ ਮਨ੍ਹਾਂ ਕੀਤਾ ਗਿਆ ਹੈ।ਸੰਭਾਵਿਤ ਹੜ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪ੍ਰਸਾਸ਼ਨ ਵਲੋਂ ਵੀ ਜਿਲ੍ਹਾ ਪੱਧਰ ‘ਤੇ ਕੰਟਰੋਲ ਰੂਮ 15 ਜੂਨ ਤੋਂ ਸਥਾਪਿਤ ਕੀਤਾ ਗਿਆ ਹੈ।ਉਨ੍ਹਾਂ ਨਿਕਾਸੀ ਨਾਲਿਆਂ ਦੀ ਸਾਫ ਸਫਾਈ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਅਤੇ ਕਿਸੇ ਵੀ ਕਾਰਜ਼ ਦੇ ਸ਼ੁਰੂ ਅਤੇ ਕੰਮ ਦੇ ਮੁਕੰਮਲ ਹੋਣ ‘ਤੇ ਫੋਟੋ ਖਿੱਚ ਕੇ ਰਿਪੋਰਟ ਦੇ ਨਾਲ ਨੱਥੀ ਕੀਤੀ ਜਾਵੇ।ਜਿਲ੍ਹੇ ਅੰਦਰ ਮਾਈਨਿੰਗ ਲਈ ਨਵੀਆਂ ਖੱਡਾਂ ਦੀ ਨਿਲਾਮੀ ਤੋਂ ਪਹਿਲਾ ਇੱਕ ਸਰਵੇ ਰਿਪੋਰਟ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਨਵੀਆਂ ਖੱਡਾਂ ਦੀ ਨੀਲਾਮੀ ਤੋਂ ਪਹਿਲਾ 15 ਜੁਲਾਈ ਤੱਕ ਇਹ ਰਿਪੋਰਟ ਵੈਬਸਾਈਟ ‘ਤੇ ਅਪਲੋਡ ਕਰ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਦੇ ਸੁਝਾਅ ਲਏ ਜਾ ਸਕਣ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …