Monday, October 7, 2024

ਡਿਪਟੀ ਕਮਿਸ਼ਨਰ ਪਠਾਨਕੋਟ ਨੇ ਡੀ.ਏ.ਸੀ ਵਿਖੇ ਦਫਤਰਾਂ ਦੀ ਕੀਤੀ ਅਚਨਚੇਤ ਚੈਕਿੰਗ

ਬਿਨ੍ਹਾਂ ਮਤਲਬ ਤੋਂ ਪੱਖੇ, ਲਾਈਟਾਂ ਤੇ ਏ.ਸੀ ਚੱਲਣ ‘ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲਾਈ ਫਟਕਾਰ
ਪਠਾਨਕੋਟ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਵਲੋਂ ਅੱਜ ਬਾਅਦ ਦੁਪਿਹਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਦਫਤਰਾਂ ਦੀ ਅਚਨਚੇਤ ਚੈਕਿੰਗ ਕੀਤੀ।ਉਨ੍ਹਾਂ ਨਾਲ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਠਾਨਕੋਟ, ਮੇਜਰ ਡਾ. ਸੁਮਿਤ ਮੁਦ ਸਹਾਇਕ ਕਮਿਸ਼ਨਰ ਜਨਰਲ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
                       ਅਚਨਚੇਤ ਚੈਕਿੰਗ ਦੋਰਾਨ ਡਿਪਟੀ ਕਮਿਸਨਰ ਪਠਾਨਕੋਟ ਸਭ ਤੋਂ ਪਹਿਲਾ ਜਿਲ੍ਹਾ ਕਾਰੋਬਾਰ ਤੇ ਰੋਜ਼ਗਾਰ ਦਫਤਰ ਪਹੁੰਚੇ ਜਿਥੇ ਬਿਜਲੀ ਦੇ ਖੁੱਲੇ ਪਏ ਬਾਕਸ, ਨੰਗੀਆਂ ਤਾਰਾਂ ਅਤੇ ਕੰਪਾਉਂਡ ਵਿੱਚ ਖਿਲਰੀ ਹੋਈ ਗੰਦਗੀ ਨੂੰ ਲੈ ਕੇ ਹਦਾਇਤਾਂ ਦਿੱਤੀਆਂ।ਇਸ ਤੋਂ ਮਗਰੋਂ ਉਨ੍ਹਾਂ ਵਲੋਂ ਸੈਨਿਕ ਭਲਾਈ ਦਫਤਰ, ਬਾਗਬਾਨੀ ਵਿਭਾਗ, ਸਿੱਖਿਆ ਵਿਭਾਗ, ਰਿਕਾਰਡ ਰੂਮ ਲੋਕ ਨਿਰਮਾਣ ਵਿਭਾਗ, ਇਲੈਕਟਰੀਕਲ ਲੋਕ ਨਿਰਮਾਣ ਵਿਭਾਗ, ਖੇਤੀਬਾੜੀ ਦਫਤਰ, ਸਦਰ ਕਾਨੂੰਗੋ ਸਾਖਾ, ਚੋਣਾਂ ਦਫਤਰ ਅਤੇ ਡਿਪਟੀ ਕਮਿਸ਼ਨਰ ਦਫਤਰ ਦੀਆਂ ਸਾਖਾਂਵਾਂ ਦੀ ਵੀ ਚੈਕਿੰਗ ਕੀਤੀ।
                   ਚੈਕਿੰਗ ਦੋਰਾਨ ਪਾਇਆ ਗਿਆ ਕਿ ਜਿਆਦਾਤਰ ਦਫਤਰਾਂ ਵਿ ਚ ਖਿੜਕੀਆਂ ਖੁੱਲੀਆਂ ਹੋਈਆਂ ਸਨ ਅਤੇ ਕਮਰਿਆਂ ਵਿੱਚ ਏ.ਸੀ. ਚੱਲ ਰਹੇ ਸਨ।ਦਫਤਰਾਂ ਅੰਦਰ ਸਾਫ ਸਫਾਈ ਦੀ ਵਿਵਸਥਾ ਵੀ ਬਹੁਤ ਖਰਾਬ ਸੀ ਅਤੇ ਬਿਨ੍ਹਾਂ ਮਤਲਬ ਦੇ ਹੀ ਲਾਈਟਾਂ ਜਗ ਰਹੀਆਂ ਸਨ।ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਫਟਕਾਰ ਵੀ ਲਗਾਈ ਅਤੇ ਹਦਾਇਤ ਕੀਤੀ ਕੀ ਲੋੜ ਪੈਣ ‘ਤੇ ਜਰੂਰਤ ਦੇ ਅਨੁਸਾਰ ਹੀ ਬਿਜ਼ਲੀ ਖਰਚ ਕੀਤੀ ਜਾਵੇ। ਕੁੱਝ ਦਫਤਰਾਂ ਦੀ ਜਾਂਚ ਦੋਰਾਨ ਗੰਦਗੀ ਦੇ ਢੇਰ ਨਜ਼ਰ ਆਏ ਅਤੇ ਸਾਮਾਨ ਤੇ ਜੰਮੀ ਹੋਈ ਮਿੱਟੀ ਦੇਖ ਕੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਸਾਫ ਸਫਾਈ ਰੱਖਣ ਦੇ ਆਦੇਸ਼ ਦਿੱਤੇ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …