Sunday, January 5, 2025

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਜੇ.ਈ.ਈ ਮੇਨ ਪ੍ਰੀਖਿਆ ‘ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 16 ਜੁਲਾਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 17 ਵਿਦਿਆਰਥੀਆਂ ਦੁਆਰਾ ਜੇ.ਈ.ਈ ਮੇਨ ਦੀ ਜੂਨ 2022 ਦੀ ਪ੍ਰੀਖਿਆ ਵਿੰਚ ਵਧੀਆ ਕਾਰਗੁਜ਼ਾਰੀ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਉਚਾ ਕੀਤਾ।
                 ਨਿਪੁੰਨ ਨੌਹਰੀਆ 99.91% ਅੰਕ ਹਾਸਲ ਕਰਕੇ ਸਭ ਤੋਂ ਉਪਰ ਰਹੇ।ਬਾਕੀ ਸਾਰੇ ਵਿਦਿਆਰਥੀਆਂ ਵਿੱਚੋਂ ਸਾਰਾਂਸ਼ ਸ਼ਰਮਾ (99.88%), ਅਭਿਨਵ ਗੁਪਤਾ (99.59%), ਦੇਵਕਰਨ ਸਿੰਘ ਸਰਕਾਰੀਆ (99.25%), ਹੀਰਕ ਕਸ਼ਪ (97.97%), ਜਸਪਿੰਦਰ ਸਿੰਘ (97.89%), ਜਯੋਤਾਸ਼ ਮਹਿੰਦਰੂ (97.53%), ਸ਼ੀਤਲ ਮੈਹਨ (96.39%), ਚੰਦਰਾਂਸ਼ ਭਾਰਦਵਾਜ (94.50%), ਸਕਸ਼ਮ ਆਨੰਦ (94.13%), ਭਵਿਆ ਗੇਰਾ (93.06%), ਨਮਨ ਅਰੋੜਾ (93.69%), ਸ਼ਿਵਮ ਅਰੋੜਾ (93.31%), ਹਰਕੀਰਤ ਚੱਢਾ (92.92%), ਗੀਤਾਂਸ਼ ਮਹਿੰਦਰੂ (92.39%) ਏਕਰੂਪ ਕੌਰ ਗਿੱਲ (91.98%), ਅਤੇ ਹਰਸਿ਼ਤ ਅਰੋੜਾ (91.06%) ਨੇ ਵਧੀਆ ਪ੍ਰਦਰਸ਼ਨ ਕੀਤਾ।
             ਪੰਜਾਬ ਜ਼ੋਨ `ਏ` ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।ਸਕੂਲ ਪ੍ਰਬੰਧਕ ਡਾ. ਪੁੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ਼ ਫਾਰ ਵੂਮੈਨ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਸਕੂਲ ਦੀ ਕਾਰਜ਼ਕਾਰੀ ਅਧਿਆਪਕਾ ਇੰਚਾਰਜ਼ ਡਾ. ਰੇਸ਼ਮ ਸ਼ਰਮਾ ਨੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਨੂੰ ਸੁਨਹਿਰੀ ਭਵਿੱਖ ਲਈ ਹੋਰ ਵੱਡੀਆਂ ਤੇ ਸ਼ਾਨਦਾਰ ਮੱਲਾਂ ਮਾਰਨ ਲਈ ਸ਼ੁੱਭਇਛਾਵਾਂ ਦਿੱਤੀਆਂ।

Check Also

ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਕਾਸ਼ ਪੁਰਬ ‘ਤੇ ਨਗਰ ਕੀਰਤਨ ਸਜਾਇਆ ਗਿਆ

ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ) – ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ …