ਜਲੰਧਰ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਪੱਛਮੀ ਕਮਾਂਡ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਨਵ.ਕੇ ਖੰਡੂਰੀ ਨੇ ਜਲੰਧਰ ਮਿਲਟਰੀ ਸਟੇਸ਼ਨ ਦਾ ਦੌਰਾ ਕੀਤਾ।ਵਜ਼ਰਾ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਨੇ ਉਨ੍ਹਾਂ ਨੂੰ ਵਜ਼ਰਾ ਕੋਰ ਹੈਡਕੁਆਰਟਰ ਵਿਖੇ ਕਾਰਜਸ਼ੀਲ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ।ਆਰਮੀ ਕਮਾਂਡਰ ਨੇ ਵੱਖ-ਵੱਖ ਫੌਜੀ ਸਾਜ਼ੋ-ਸਮਾਨ ਅਤੇ ਹਥਿਆਰ ਪ੍ਰਣਾਲੀਆਂ ਦਾ ਮੁਆਇਨਾ ਕੀਤਾ, ਜਿਸ ਦਾ ਉਦੇਸ਼ ਸੰਗਠਨ ਦੀ ਸੰਚਾਲਨ ਸਮਰੱਥਾ ਨੂੰ ਵਧਾਉਣਾ ਹੈ।
ਆਰਮੀ ਕਮਾਂਡਰ ਨੇ ਮਿਲਟਰੀ ਹਸਪਤਾਲ ਜਲੰਧਰ ਛਾਉਣੀ ਵਿਖੇ ਨਵੇਂ ਬਣੇ ਪੈਲੀਏਟਿਵ ਕੇਅਰ ਸੈਂਟਰ ਦਾ ਦੌਰਾ ਕੀਤਾ।ਉਨ੍ਹਾਂ ਨੇ ਗੰਭੀਰ ਤੌਰ `ਤੇ ਬਿਮਾਰ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਵਧੀਆ ਸਹਲੂਤਾਂ ਦੇਣ ਲਈ ਵਜ਼ਰਾ ਕੋਰ ਦੀ ਸ਼ਲਾਘਾ ਕੀਤੀ।ਥਲ ਸੈਨਾ ਦੇ ਕਮਾਂਡਰ ਨੇ ਵਜ਼ਰਾ ਕੋਰ ਦੇ ਹੈਡਕੁਆਰਟਰ ਵਿਖੇ ਆਯੋਜਿਤ ਸਮਾਰੋਹ ਵਿੱਚ ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਫੌਜੀ ਜਵਾਨਾਂ ਨੂੰ ਸਨਮਾਨਿਤ ਵੀ ਕੀਤਾ।
ਸ਼੍ਰੀਮਤੀ ਵਿਜੇ ਖੰਡੂਰੀ ਖੇਤਰੀ ਪ੍ਰਧਾਨ ਪੱਛਮੀ ਕਮਾਂਡ, ਸ਼੍ਰੀਮਤੀ ਰਾਣੀ ਸ਼ਰਮਾ ਖੇਤਰੀ ਪ੍ਰਧਾਨ ਨੇ ਸਟੇਸ਼ਨ ਵਿਖੇ ਪਰਿਵਾਰਾਂ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ।ਸ਼੍ਰੀਮਤੀ ਖੰਡੂਰੀ ਨੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਵਚਨਬੱਧ ਰਹਿੰਦੇ ਹੋਏ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਵੀਰ ਨਾਰੀਆਂ ਦੀ ਸਾਰਥਿਕ ਭਲਾਈ ਪ੍ਰਦਾਨ ਕਰਨ ਲਈ ਵਜ਼ਰਾ ਕੋਰ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਏ.ਡਬਲਯੂ.ਏ ਦੇ ਮੈਂਬਰਾਂ ਨੂੰ ਜੀਵਨ ਸਾਥੀ ਅਤੇ ਆਸ਼ਰਿਤਾਂ ਦੇ ਸਮਾਜਿਕ ਸਸ਼ਕਤੀਕਰਨ ਅਤੇ ਹੁਨਰ ਵਿਕਾਸ ਰਾਹੀਂ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ।ਖੇਤਰੀ ਪ੍ਰਧਾਨ ਨੇ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਆਯੋਜਿਤ ਐਥਿਕਸ ਬਾਊਲ ਮੁਕਾਬਲਾ ਵੀ ਦੇਖਿਆ ਅਤੇ ਗੁੰਝਲਦਾਰ ਨੈਤਿਕ ਦੁਬਿਧਾਵਾਂ ਅਤੇ ਸਮਕਾਲੀ ਨੈਤਿਕ ਮੁੱਦਿਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਬੱਚਿਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ।
ਸੈਨਾ ਦੇ ਕਮਾਂਡਰ ਨੇ ਉਚ ਪੱਧਰੀ ਸੰਚਾਲਨ ਤਿਆਰੀ ਅਤੇ ਗਠਨ ਦੇ ਸ਼ਾਨਦਾਰ ਸਿਖਲਾਈ ਮਿਆਰਾਂ `ਤੇ ਤਸੱਲੀ ਪ੍ਰਗਟਾਈ।ਉਨ੍ਹਾਂ ਨੇ ਵਜ਼ਰਾ ਯੋਧਿਆਂ ਦੇ ਉਚੇ ਮਨੋਬਲ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਲਈ ਇਸੇ ਜੋਸ਼ ਨਾਲ ਕੰਮ ਕਰਦੇ ਰਹਿਣ ਦਾ ਸੱਦਾ ਦਿੱਤਾ।
Check Also
ਡਾ. ਭੀਮ ਰਾਓ ਅੰਬੇਡਕਰ ਜੀ ਦੀ 134ਵੀਂ ਜੈਯੰਤੀ ‘ਤੇ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ
ਪਠਾਨਕੋਟ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ …