ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ) -ਹਲਕਾ ਦੱਖਣੀ ਤੋਂ ਜਿੱਤ ਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣੇ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਹਲਕਾ ਕੇਂਦਰੀ
ਦੇ ਵਿਧਾਇਕ ਡਾ. ਅਜੈ ਗੁਪਤਾ ਵਲੋਂ ਸਾਂਝੇ ਤੌਰ `ਤੇ ਭਗਤਾਂਵਾਲਾ ਇਲਾਕੇ ਵਿਚ ਫਾਟਕ ਦੇ ਨਜ਼ਦੀਕ ਗੰਦੇ ਨਾਲੇ ਦੀ ਸਫਾਈ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।ਇਸ ਸਮੇਂ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ ਲਗਭਗ 50 ਲੱਖ ਰੁਪਏ ਹੈ।ਜਿਸ ਨਾਲ ਗੰਦੇ ਨਾਲੇ ਦੀ ਸਾਫ਼ ਸਫ਼ਾਈ ਦਾ ਪੂਰਾ ਕੰਮ ਮੁਕੰਮਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਹੀ ਢੰਗ ਨਾਲ ਸਫਾਈ ਨਾ ਹੋਣ ਕਰਕੇ ਇਹ ਨਾਲਾ ਬਲਾਕ ਹੋ ਚੁੱਕਾ ਸੀ।ਜਿਸ ਕਰਕੇ ਬਰਸਾਤੀ ਦਿਨਾਂ ਵਿਚ ਗੰਦਾ ਪਾਣੀ ਸੜਕਾਂ `ਤੇ ਆ ਜਾਂਦਾ ਹੈ।ਇਲਾਕਾ ਵਾਸੀਆਂ ਅਤੇ ਪਾਰਟੀ ਵਲੰਟੀਅਰਾਂ ਵਲੋਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਹਲਕਾ ਕੇਂਦਰੀ ਦੇ ਵਿਧਾਇਕ ਅਜੈ ਗੁਪਤਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਪੀ.ਏ ਮਨਿੰਦਰਪਾਲ ਸਿੰਘ, ਪੀ.ਏ ਨਵਨੀਤ ਸ਼ਰਮਾ, ਵਿੱਕੀ ਅਰੋੜਾ, ਨਰਿੰਦਰ ਮਰਵਾਹਾ, ਕਮਲਦੀਪ ਸਿੰਘ, ਸੰਦੀਪ ਸ਼ਰਮਾ, ਸੰਨੀ ਸਹੋਤਾ, ਸਰਬਜੀਤ ਸਿੰਘ ਬਿੱਟੂ, ਮਨਜੀਤ ਸਿੰਘ ਲੂਥਰਾ, ਸੁਰਿੰਦਰ ਛਿੰਦਾ, ਸਨਪ੍ਰੀਤ ਭਾਟੀਆ, ਜਸਪਾਲ ਭੁੱਲਰ, ਪ੍ਰਿੰਸ ਆਦਿ ਤੋਂ ਇਲਾਵਾ ਨਿਵਾਸੀਆਂ ਤੋਂ ਇਲਾਵਾ ਪਾਰਟੀ ਵਲੰਟੀਅਰ ਹਾਜ਼ਰ ਸਨ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media