Wednesday, December 4, 2024

ਬਰਸੀ ‘ਤੇ ਵਿਦਿਆਰਥੀਆਂ ਦੀ ਕੀਤੀ ਸਰੀਰਕ ਜਾਂਚ

ਭੀਖੀ, 20 ਜੁਲਾਈ (ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਸਮਾਓ ਦੇ ਸਿਲਵਰ ਵਾਟਿਕਾ ਪਬਕਿਲ ਸਕੂਲ ਦੇ ਸੰਸਥਾਪਕ ਮਹਿਰੂਮ ਸੁਰਿੰਦਰ ਕੁਮਾਰ ਸਿੰਗਲਾ (ਵਕੀਲ) ਦੀ 15ਵੀਂ ਬਰਸੀ ‘ਤੇ ਸ਼ਿਵ ਸ਼ਕਤੀ ਆਯੁਰਵੈਦਿਕ ਮੈਡੀਕਲ ਕਾਲਜ਼ ਅਤੇ ਹਸਪਤਾਲ ਦੇ ਡਾਕਟਰਾਂ ਵਲੋਂ ਵਿਦਿਆਰਥੀਆਂ ਦੀ ਸਰੀਰਕ ਜਾਂਚ ਕੀਤੀ ਗਈ।ਡਾ. ਭੁਪਿੰਦਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਖ਼ੁਰਾਕ ਅਤੇ ਸਰੀਰਕ ਕਸਰਤ ਬਾਰੇ ਪ੍ਰੇਰਦਿਆ ਕਿਹਾ ਕਿ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਸੰਤੁਲਿਤ ਖ਼ੁਰਾਕ ਅਤੇ ਸਰੀਰਕ ਕਸਰਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਸਕੂਲ ਤੋਂ ਇਲਾਵਾ ਆਨਲਾਈਨ ਸਟੱਡੀ ਕਾਰਨ ਵਿਦਿਆਰਥੀ ਕਸਰਤ ਅਤੇ ਖ਼ੁਰਾਕ ਦਾ ਸਹੀ ਧਿਆਨ ਨਹੀ ਰੱਖ ਪਾਉਂਦੇ।ਜਿਸ ਕਰਕੇ ਵਿਦਿਆਰਥੀਆਂ ਨੂੰ ਨਜ਼ਰ ਅਤੇ ਮੁਟਾਪਾ ਰੋਗ ਆਦਿ ਹੋ ਜਾਂਦਾ ਹੈ ਅਤੇ ਇਸ ਕਈ ਹੋਰ ਬੀਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਦਾ ਹੈ।ਉਨ੍ਹਾ ਵਿਦਿਆਰਥੀਆਂ ਨੂੰ ਤਨਾਓ ਮੁਕਤ ਸਿੱਖਿਆ ਅਪਨਾਉਣ ਦੇ ਗੁਰ ਵੀ ਦੱਸੇ।
               ਸੰਸਥਾ ਦੇ ਪ੍ਰਬੰਧਕ ਰਿਸ਼ਵ ਸਿੰਗਲਾ ਨੇ ਕਿਹਾ ਕਿ ਉਨ੍ਹਾ ਦੀ ਸੰਸਥਾ ਵਲੋਂ ਵਿਦਿਆਰਥੀਆਂ ਦੀਆਂ ਬਹੁਪੱਖ਼ੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਇਸ ਮੋਕੇ ਪ੍ਰਿੰਸੀਪਲ ਕਿਰਨ ਰਤਨ, ਗੁਰਪ੍ਰੀਤ ਸਿੰਘ, ਮਿਸ ਮਨਪ੍ਰੀਤ ਕੌਰ, ਅਰਸ਼ਦੀਪ ਸਿੰਘ, ਜਗਜੀਤ ਸਿੰਘ, ਰਣਦੀਪ ਕੌਰ ਤੇ ਸਮੂਹ ਸਟਾਫ਼ ਮੋਜ਼ੂਦ ਸੀ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …