Thursday, February 13, 2025

ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ‘ਚ ਨਵੇਂ ਸ਼ੈਸਨ 2022-23 ਦਾ ਦਾਖਲਾ ਚਾਲੂ

ਅੰਮ੍ਰਿਤਸਰ, 20 ਜੁਲਾਈ (ਸੁਖਬੀਰ ਸਿੰਘ) – ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ (ਰਿਟਾ.) ਨੇ ਕਿਹਾ ਹੈ ਕਿ ਕੋਰਟ ਰੋਡ ਨੇੜੇ ਨਿੱ ਜ਼ਰ ਸਕੈਨ ਸੈਂਟਰ ਦਫਤਰ ਵਿਖੇ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ਵਿੱਚ ਸੈਸ਼ਨ 2022-23 ਦੇ ਰੈਗੁਲਰ ਕੰਪਿਊਟਰ ਕੋਰਸਾਂ ਵਿੱਚ ਦਾਖਲੇ ਚੱਲ ਰਹੇ ਹਨ। ਜਿਸ ਵਿੱਚ ਬੀ.ਐਸ.ਸੀ (ਆਈ.ਟੀ), ਐਮ.ਐਸ.ਸੀ (ਆਈ.ਟੀ) ਅਤੇ ਪੀ.ਜੀ.ਡੀ.ਸੀ.ਏ ਦੇ ਕੋਰਸ ਬਹੁਤ ਹੀ ਘੱਟ ਫੀਸਾਂ ‘ਤੇ ਚਲਾਏ ਜਾ ਰਹੇ ਹਨ।ਇਹ ਕੋਰਸ ਸੈਨਿਕਾਂ, ਸਾਬਕਾ ਸੈਨਿਕਾਂ, ਉਹਨਾਂ ਦੇ ਆਸ਼ਰਿਤਾਂ, ਐਸ.ਸੀ/ਐਸ.ਟੀ ਅਤੇ ਆਮ ਸਿਵਲੀਅਨ ਦੇ ਆਰਥਿਕ ਪੱਖੋਂ ਕੰਮਜ਼ੋਰ ਵਰਗ ਦੇ ਬੱਚਿਆਂ ਲਈੇ ਹਨ।ਚਾਹਵਾਨ ਉਮੀਦਵਾਰ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ।ਵਧੇਰੇ ਜਾਣਕਾਰੀ ਲਈ ਦਫਤਰ ਦਾ ਫੋਨ ਨੰਬਰ 0183-2212103, 6284432143 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …