Friday, November 22, 2024

ਪੰਜਾਬ ਕੈਬਨਿਟ ‘ਚ ਅਗਰਵਾਲ ਭਾਈਚਾਰੇ ਨੂੰ ਵੀ ਸਥਾਨ ਦੇਣ ਮੁੱਖ ਮੰਤਰੀ – ਰੇਵਾ ਛਾਹੜੀਆ

ਸੰਗਰੂਰ, 22 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਤੇ ਸਾਬਕਾ ਨਗਰ ਕੌਂਸਲਰ ਰੇਵਾ ਛਾਹੜੀਆ ਨੇ ਜਾਰੀ ਬਿਆਨ ‘ਚ ਕਿਹਾ ਹੈ ਕਿ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਦੇ ਅਗਰਵਾਲ ਸਮਾਜ ‘ਚੋਂ ਚਾਰ ਵਿਧਾਇਕ ਜਿੱਤ ਕੇ ਵਿਧਾਨ ਸਭਾ ਪੁੱਜੇ ਹਨ।ਜਿਨ੍ਹਾਂ ਵਿੱਚ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਅੰਮ੍ਰਿਤਸਰ ਸੈਂਟਰਲ ਤੋਂ ਅਜੈ ਗੁਪਤਾ, ਰਾਜਪੁਰਾ ਤੋਂ ਬੀਬੀ ਨੀਨਾ ਮਿੱਤਲ ਤੇ ਲਹਿਰਾਗਾਗਾ ਤੋਂ ਵਰਿੰਦਰ ਗੋਇਲ ਸ਼ਾਮਲ ਹਨ।ਇਨ੍ਹਾਂ ਵਿਚੋਂ ਮਾਨਸਾ ਦੇ ਵਿਧਾਇਕ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ ਸੀ।ਪਰ ਰਿਸ਼ਵਤ ਦੇ ਦੋਸ਼ਾਂ ਤਹਿਤ ਬਰਖਾਸਤ ਕਰਕੇ ਉਨਾਂ ਨੂੰ ਜੇਲ ਭੇਜ ਦਿੱਤਾ ਗਿਆ ।ਉਨਾਂ ਨੂੰ ਕੁੱਝ ਦਿਨ ਪਹਿਲਾਂ ਹੀ ਮਾਣਯੋਗ ਹਾਈਕੋਰਟ ਤੋਂ ਡਾ. ਸਿੰਗਲਾ ਨੂੰ ਜਮਾਨਤ ਵੀ ਮਿਲ ਗਈ ਹੈ।ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦੂਸਰੇ ਮੰਤਰੀ ਮੰਡਲ ‘ਚ ਵਿਸਥਾਰ ਮੌਕੇ ਕਿਸੇ ਵੀ ਅਗਰਵਾਲ ਵਿਧਾਇਕ ਨੂੰ ਕੈਬਿਨਟ ਮੰਤਰੀ ਨਹੀਂ ਬਣਾਇਆ।ਜਿਸ ਕਾਰਨ ਅਗਰਵਾਲ ਸਮਾਜ ਵਿੱਚ ਭਾਰੀ ਰੋਸ ਹੈ।ਰੇਵਾ ਛਾਹੜੀਆ ਨੇ ਮੁੱਖ ਮੰਤਰੀ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਅਗਰਵਾਲ ਭਾਈਚਾਰੇ ਵਿਚੋਂ ਕਿਸੇ ਹੋਰ ਵਿਧਾਇਕ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇ ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …