Saturday, May 24, 2025
Breaking News

ਦੀਕਸ਼ਾ ਪੋਰਟਲ ‘ਤੇ ਸਕੂਲਾਂ ਦੀਆਂ ਬੁਨਿਆਦੀ ਜਰੂਰਤਾਂ ਦੀ ਡਿਟੇਲ ਅਪਡੇਟ ਕਰਨ ਸਬੰਧੀ ਆਨਲਾਈਨ ਮੀਟਿੰਗ

ਅੰਮ੍ਰਿਤਸਰ, 26 ਜੁਲਾਈ (ਸੁਖਬੀਰ ਸਿੰਘ) – ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਲੋਂ ਐਜੂਸੈਟ ਰਾਹੀਂ ਦੀਕਸ਼ਾ ਪੋਰਟਲ ਉਪਰ ਸਕੂਲਾਂ ਦੀਆਂ ਬੁਨਿਆਦੀ ਜਰੂਰਤਾਂ ਦੀ ਡਿਟੇਲ ਅਪਡੇਟ ਕਰਨ ਸਬੰਧੀ ਇੱਕ ਜਰੂਰੀ ਮੀਟਿੰਗ (ਟਰੇਨਿੰਗ) ਐਜੂਸੈਟ ਰਾਹੀਂ ਆਨਲਾਈਨ ਕਰਵਾਈ ਗਈ।ਜਿਸ ਵਿੱਚ ਸਾਰੇ ਪੰਜਾਬ ਦੇ ਸਮੂਹ ਬਲਾਕ ਨੋਡਲ ਅਫਸਰ, ਪ੍ਰਿੰਸੀਪਲ, ਹੈਡ ਮਾਸਟਰ, ਇੰਚਾਰਜ਼ ਮਿਡਲ ਸਕੂਲ, ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰ, ਸੈਂਟਰ ਹੈਡ ਟੀਚਰ, ਹੈਡ ਟੀਚਰ, ਸੈਕੰਡਰੀ ਅਤੇ ਪ੍ਰਾਇਮਰੀ ਦੇ ‘ਪੜ੍ਹੋ ਪੰਜਾਬ, ਪੜਾਓ ਪੰਜਾਬ’ ਪ੍ਰੋਜੈਕਟ ਤਹਿਤ ਕੰਮ ਕਰ ਰਹੇ ਜ਼ਿਲ੍ਹਾ ਮੈਂਟਰ, ਬਲਾਕ ਮੈਂਟਰ, ਪੜ੍ਹੋ ਪੰਜਾਬ ਜ਼ਿਲ੍ਹਾ ਕੁਆਰਡੀਨੇਟਰ, ਅਸਿਸਟੈਂਟ ਪੜ਼੍ਹੋ ਪੰਜਾਬ ਜ਼ਿਲ੍ਹਾ ਕੁਆਰਡੀਨੇਟਰ, ਬਲਾਕ ਮਾਸਟਰ ਟ੍ਰੇਨਰਜ਼ ਅਤੇ ਸਮੂਹ ਜੇ.ਈਜ਼ ਨੇ ਭਾਗ ਲਿਆ।ਅੱਜ ਬਲਾਕ ਵੇਰਕਾ ਦੇ ਨੋਡਲ ਅਫਸਰ ਸੁਨੀਲ ਕੁਮਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਸਾ ਬਜ਼ਾਰ ਵਿਖੇ ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਕਮ ਨੋਡਲ ਅਫਸਰ ਬਲਾਕ ਅੰਮ੍ਰਿਤਸਰ-1 ਅਤੇ ਆਸ ਪਾਸ ਦੇ ਸਕੂਲਾਂ ਦੇ ਮੁਖੀਆਂ ਨਾਲ ਇਸ ਮੀਟਿੰਗ ਕਮ ਟ੍ਰੇਨਿੰਗ ਵਿੱਚ ਭਾਗ ਲਿਆ।
ਇਸ ਮੌਕੇ ਸ਼੍ਰੀਮਤੀ ਹਰਪ੍ਰੀਤ ਕੌਰ, ਦਿਨੇਸ਼ ਕੁਮਾਰ, ਸੁਖਪਾਲ ਸਿੰਘ ਸੰਧੂ ਤੇ ਸਟਾਫ ਹਾਜ਼ਰ ਸੀ

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …