ਸੰਗਰੂਰ, 26 ਜੁਲਾਈ (ਜਗਸੀਰ ਲੌਂਗੋਵਾਲ) – ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਦਾ ਸੀ.ਬੀ.ਐਸ.ਸੀ ਵਲੋਂ ਐਲਾਨਿਆ 12ਵੀਂ ਅਤੇ 10ਵੀਂ ਦਾ ਨਤੀਜ਼ਾ ਸ਼ਾਨਦਾਰ ਰਿਹਾ।ਅਕਾਲ ਅਕੈਡਮੀ ਦੇ ਪ੍ਰਿੰਸੀਪਲ ਅੰਨੂ ਬਾਲਾ ਨੇ ਦੱਸਿਆ ਕਿ 12ਵੀਂ ਦੇ ਹੋਣਹਾਰ ਵਿਦਿਆਰਥੀਆਂ ਸੁਖਪ੍ਰੀਤ ਕੌਰ ਨੇ 94.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਗੁਰਜੋਤ ਸ਼ਰਮਾ ਨੇ 92.4% ਅੰਕ ਪ੍ਰਾਪਤ ਕਰਕੇ ਦੂਸਰਾ, ਕਰਨਦੇਵ ਸਿੰਘ ਨੇ 91% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਅਤੇ ਰੁਪਿੰਦਰ ਕੌਰ ਸੰਧੂ ਅਤੇ ਹਰਮਨਪ੍ਰੀਤ ਕੌਰ ਨੇ 90.6% ਅੰਕ ਹਾਸਲ ਕੀਤੇ।10ਵੀਂ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਜੰਡੂ ਨੇ 91%, ਰੀਤਿਕਾ ਸਿੰਗਲ ਨੇ 90% ਅਤੇ ਹਰਮਨਦੀਪ ਕੌਰ ਨੇ 88% ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਅਕੈਡਮੀ, ਅਪਣੇ ਮਾਤਾ ਪਿਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।ਅਕੈਡਮੀ ਦੇ 100 ਫੀਸਦ ਨਤੀਜ਼ੇ ਤੋਂ ਖੁਸ਼ ਹੋ ਕੇ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ, ਭੁਪਿੰਦਰ ਸਿੰਘ ਪੂਨੀਆ ਡਾਇਰੈਕਟਰ ਅਕਾਲ ਕਾਲਜ ਕੌਂਸਲ, ਜਸਪਾਲ ਸਿੰਘ ਦੁੱਗਾ, ਗੁਰਜੰਟ ਸਿੰਘ ਦੁੱਗਾ, ਸਿਆਸਤ ਸਿੰਘ ਦੁੱਗਾ ਅਤੇ ਅਕੈਡਮੀ ਦੀ ਸਮੁੱਚੀ ਕਾਰਜ਼ਕਾਰੀ ਕਮੇਟੀ ਮੈਬਰਾਂ ਵਲੋਂ ਵਿਦਿਆਰਥੀਆਂ, ਉਹਨਾਂ ਦੇ ਮਾਪਿਆ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …