Monday, September 9, 2024

ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨਾਲ ਪੰਜਾਬ ਸਰਕਾਰ ਨੇ ਕੀਤਾ ਕੋਝਾ ਮਜ਼ਾਕ – ਪਰਮਜੀਤ ਟਿਵਾਣਾ

ਸੰਗਰੂਰ, 26 ਜੁਲਾਈ (ਜਗਸੀਰ ਲੌਂਗੋਵਾਲ) – ਮੁਫਤ ਬਿਜਲੀ ਦੇ ਨਾਮ ‘ਤੇ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਪੰਜਾਬ ਸਰਕਾਰ ਵਲੋਂ ਮਜ਼ਾਕ ਕੀਤਾ ਗਿਆ ਹੈ।ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਬਿਜਲੀ ਵਿਭਾਗ ਵਲੋਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।ਉਸ ਵਿੱਚ ਘੋਸ਼ਣਾ ਪੱਤਰ ਦੇਣ ਲਈ ਦਰਸਾਇਆ ਗਿਆ ਹੈ ਕਿ 10000 ਰੁਪਏ ਤੋਂ ਵੱਧ ਪੈਨਸ਼ਨ ਪ੍ਰਾਪਤ ਕਰਨ ਵਾਲਿਆਂ ਨੂੰ ਇਹ ਸਹੂਲਤ ਨਹੀਂ ਦਿੱਤੀ ਜਾਵੇਗੀ । ਜਦਕਿ ਸੁਤੰਤਰਤਾ ਸੰਗਰਾਮੀ ਅਤੇ ਉਨ੍ਹਾਂ ਦੀ ਵਿਧਵਾ ਨੂੰ 10000/- ਰੁਪਏ ਤੋਂ ਉਪਰ ਪੈਨਸ਼ਨ ਮਿਲਦੀ ਹੈ।
                ਪ੍ਰਗਟਾਵਾ ਕਰਦਿਆਂ ਪਰਮਜੀਤ ਟਿਵਾਣਾ ਜਿਲ੍ਹਾ ਸਕੱਤਰ ਫਰੀਡਮ ਫਾਈਟਰ ਤੇ ਉਤਰਾਧਿਕਾਰੀ ਜਥੇਬੰਦੀ ਸੰਗਰੂਰ ਨੇ ਕਿਹਾ ਕਿ ਘੋਸ਼ਣਾ ਪੱਤਰ ਇਹ ਵੀ ਦਰਸਾਇਆ ਗਿਆ ਹੈ ਕਿ ਜੇ ਇਹ ਸਹੂਲਤ ਲੈਣ ਵਾਲੇ ਪਰਿਵਾਰ ਦਾ ਕੋਈ ਵੀ ਮੈਂਬਰ ਡਾਕਟਰ, ਇੰਜੀਨੀਅਰ, ਵਕੀਲ, ਚਾਰਟਡ ਅਕਾਊਂਟੈਂਟ ਜਾਂ ਆਰਕੀਟੈਟ ਹੋਵੇਗਾ ਤਾਂ ਉਸਨੂੰ ਵੀ ਇਹ ਸਹੂਲਤ ਨਹੀਂ ਦਿੱਤੀ ਜਾਵੇਗੀ।ਇਨਕਮ ਟੈਕਸ ਭਰਨ ਵਾਲੇ ਵਿਅਕਤੀਆਂ ਨੂੰ ਵੀ ਇਹ ਸਹੂਲਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਲ੍ਹਾ ਜਥੇਬੰਦੀ ਸੰਗਰੂਰ ਇਹ ਮੰਗ ਕਰਦੀ ਹੈ ਕਿ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਫ੍ਰੀ ਬਿਜ਼ਲੀ ਦੀ ਸਹੂਲਤ ਸਨਮਾਨ ਵਜੋਂ ਦੇਣ ਸੰਬੰਧੀ ਜੋ ਨੋਟੀਫੀ਼ਕੇਸ਼ਨ ਜਾਰੀ ਕੀਤਾ ਗਿਆ ਹੈ ਉਸ ਉਪਰ ਮੁੜ ਤੋਂ ਵਿਚਾਰ ਕਰਕੇ ਸੋਧ ਕੀਤੀ ਜਾਵੇ ਤਾਂ ਜੋ ਦੇਸ਼ ਲਈ ਆਪਣੀ ਜਵਾਨੀ ਕੁਰਬਾਨ ਕਰਨ ਵਾਲੇ ਦੇਸ਼ ਭਗਤ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਇਸ ਦਾ ਲਾਭ ਪ੍ਰਾਪਤ ਹੋ ਸਕੇ।
               ਇਸ ਮੌਕੇ ਸੂਬਾ ਕਮੇਟੀ ਮੈਂਬਰ ਚਮਕੌਰ ਸਿੰਘ ਘਨੌਰੀ ਕਲਾਂ, ਬਲਰਾਜ ਓਬਰਾਏ ਬਾਜ਼ੀ ਸੰਗਰੂਰ, ਮੁੱਖ ਸਲਾਹਕਾਰ ਮਨਜੀਤ ਸਿੰਘ ਢੱਡਰੀਆਂ, ਮੁੱਖ ਬੁਲਾਰੇ ਮਹਿੰਗਾ ਸਿੰਘ ਢੱਡਰੀਆਂ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਭੱਟੀਵਾਲ ਕਲਾ, ਮੀਤ ਪ੍ਰਧਾਨ ਵਿਸਾਖਾ ਸਿੰਘ ਜਨਾਲ, ਮੈਂਬਰ ਮੁਖਤਿਆਰ ਸਿੰਘ ਹੇੜੀਕੇ, ਜਿਲ੍ਹਾ ਪ੍ਰੈਸ ਸਕੱਤਰ ਸੁਰਿੰਦਰ ਸਿੰਘ ਮਾਨ, ਦਰਸ਼ਨ ਸਿੰਘ ਲੌਂਗੋਵਾਲ ਤੇਾ ਹੋਰ ਮੈਂਬਰ ਵੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …