Monday, January 6, 2025
Breaking News

ਸਰਕਾਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ

ਸੰਗਰੂਰ, 31 ਜੁਲਾਈ (ਜਗਸੀਰ ਲੌਂਗੋਵਾਲ) – ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦੇ ਤਹਿਤ ਚੀਮਾਂ ਬਲਾਕ ਦੇ ਸਕੂਲਾਂ ਦੇ ਬਲਾਕ ਪੱਧਰੀ ਮੁਕਾਬਲੇ ਲੌਂਗੋਵਾਲ ਦੇ ਕਮਿਊਨਿਟੀ ਹਾਲ ਵਿੱਚ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਸੈਂਟਰਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਭਾਗ ਲਿਆ।ਮੈਡਮ ਰੇਨੂੰ ਅਤੇ ਸਤਪਾਲ ਕੌਰ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।ਰੱਤੋਕੇ ਦੇ ਵਿਦਿਆਰਥੀਆਂ ਨੇ 5 ਆਈਟਮਾਂ ਵਿੱਚ ਪਹਿਲਾ ਅਤੇ ਇੱਕ ਵਿੱਚ ਦੂਸਰਾ ਸਥਾਨ ਹਾਸਲ ਕੀਤਾ।ਸਲੋਗਨ ਲਿਖਣ ਮੁਕਾਬਲੇ ਵਿੱਚ ਰੱਤੋਕੇ ਸਕੂਲ ਦੀ ਵਿਦਿਆਰਥਣ ਮੁਮਤਾਜ ਨੇ ਪਹਿਲਾ, ਕਵਿਤਾ ਉਚਾਰਣ ਵਿੱਚ ਖੁਸ਼ਪ੍ਰੀਤ ਕੌਰ ਨੇ ਪਹਿਲਾ, ਲੇਖ ਰਚਨਾ ਅਤੇ ਚਿੱਤਰਕਾਰੀ ਵਿੱਚ ਸੁਖਲਵ ਨੇ ਪਹਿਲਾ, ਸੁੰਦਰ ਲਿਖਾਈ ਵਿੱਚ ਲਵਨੂਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਕੋਰਿਓਗ੍ਰਾਫੀ ਵਿੱਚ ਮਹਿਕਪ੍ਰੀਤ, ਪ੍ਰਭਲੀਨ, ਤਨਵੀਰ ਤੇ ਟੀਮ ਨੇ ਅਜਿਹਾ ਰੰਗ ਬੰਨ੍ਹਿਆ ਕਿ ਦਰਸ਼ਕ ਅਸ਼-ਅਸ਼ ਕਰ ਉੱਠੇ।ਇਨਾਮ ਵੰਡਣ ਦੀ ਰਸਮ ਬੀ.ਪੀ.ਈ.ਓ ਅਭਿਨਵ ਜੈਦਕਾ ਅਤੇ ਨਵੇਂ ਬੀ.ਪੀ.ਈ.ਓ ਸਤਪਾਲ ਸਿੰਘ ਨੇ ਸਾਂਝੇ ਤੌਰ ‘ਤੇ ਤਕਸੀਮ ਕੀਤੇ।
ਸਕੂਲ ਪਹੁੰਚਣ ‘ਤੇ ਸਰਪੰਚ ਕੁਲਦੀਪ ਕੌਰ, ਸਕੂਲ ਮੈਨੇਜਮੈਂਟ ਤੇ ਪ੍ਰਧਾਨ ਬਲਜੀਤ ਬੱਲੀ, ਗਿਆਨ ਸਿੰਘ ਭੁੱਲਰ, ਸਲਵਿੰਦਰ ਸਿੰਘ, ਮਾਸਟਰ ਬਲਵਿੰਦਰ ਸਿੰਘ, ਪਰਦੀਪ ਸਿੰਘ, ਸੁਖਪਾਲ ਸਿੰਘ, ਕਰਮਜੀਤ ਕੌਰ, ਰਣਜੀਤ ਕੌਰ, ਰਮਨਪ੍ਰੀਤ ਕੌਰ, ਸੁਮਨ, ਸੁਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਦਾ ਸਨਮਾਨ ਕੀਤਾ।

Check Also

ਅਕਾਲ ਯੂਨੀਵਰਸਿਟੀ ਵਿਖੇ `ਡਾ. ਮਨਮੋਹਨ ਸਿੰਘ ਚੇਅਰ ਇਨ ਡਿਵੈਲਪਮੈਂਟ ਇਕਨੌਮਿਕਸ` ਦੀ ਸਥਾਪਨਾ

ਸੰਗਰੂਰ, 5 ਜਨਵਰੀ (ਜਗਸੀਰ ਲੌਂਗੋਵਾਲ) – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ …