ਅੰਮ੍ਰਿਤਸਰ, 2 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵਲੋਂ ਬੀ.ਪੀ.ਓ ਇੰਡਸਟਰੀ ਲਈ ਸੋਫਟ ਸਕਿੱਲ ਟਰੇਨਿੰਗ ਤਹਿਤ ਮਿਸ਼ਨ ਸੁਨਹਿਰੀ ਸ਼ੁਰੂਆਤ ਕੀਤੀ ਗਈ।ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਬੀ.ਪੀ.ਓ ਇੰਡਸਟਰੀ ਦੀ ਭਰਤੀ ਲਈ ਮਿਸ਼ਨ ਸੁਨਹਿਰੀ ਸ਼ੁਰੂਆਤ ਅਧੀਨ ਸੋਫਟ ਸਕਿਲ ਦੀ ਟਰੇਨਿੰਗ ਰੋਜ਼ਗਾਰ ਬਿਊਰੋ ਦੇ ਕਾਨਫਰੰਸ ਹਾਲ ਵਿਖੇ ਦਿੱਤੀ ਜਾ ਰਹੀ ਹੈ।
ਡਿਪਟੀ ਡਾਇਰੈਕਟਰ ਰੋਜ਼ਗਾਰ ਨੇ ਦੱਸਿਆ ਕਿ ਸੋਫਟ ਸਕਿੱਲ ਟਰੇਨਿੰਗ ਅਧੀਨ ਦੋ ਬੈਚਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਸਵੇਰ ਦਾ ਸੈਸ਼ਨ 10.00 ਤੋਂ 1.00 ਵਜੇ ਅਤੇ ਸ਼ਾਮ ਦਾ ਬੈਚ 2 ਤੋਂ 5 ਵਜੇ ਤੱਕ ਦਾ ਹੈ।ਪ੍ਰਾਰਥੀਆਂ ਨੂੰ ਬੀ.ਪੀ.ਓ ਇੰਡਸਟਰੀ ਵਿੱਚ ਕੰਮ ਕਰਨ ਸਬੰਧੀ ਟਰੇਨਿੰਗ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਬਿਲਕੁੱਲ ਮੁਫਤ ਦਿੱਤੀ ਜਾਵੇਗੀ।ਚਾਹਵਾਨ ਪ੍ਰਾਰਥੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਆ ਕੇ ਕੈਰੀਅਰ ਕਾਉਂਸਲਰ ਗੌਰਵ ਕੁਮਾਰ ਨਾਲ ਰਾਬਤਾ ਅਤੇ ਬਿਊਰੋ ਦੇ ਹੈਲਪਲਾਈਨ ਨੰਬਰ 9915789068 ‘ਤੇ ਸੰਪਰਕ ਕਰ ਸਕਦੇ ਹਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …