ਅੰਮ੍ਰਿਤਸਰ, 2 ਅਗਸਤ (ਸੁਖਬੀਰ ਸਿੰਘ) – ਸਰਕਾਰੀ ਆਈ.ਟੀ.ਆਈ ਲੋਪੋਕੇ ਵਿਖੇ ਦਿਵਿਆਂਗ ਅਤੇ ਬਜੁਰਗ ਵਿਅਕਤੀਆਂ ਦੀ ਭਲਾਈ ਲਈ ਬਨਾਉਟੀ ਅੰਗ ਦੇਣ ਲਈ ਅਲਿਮਕੋ ਦੇ ਸਹਿਯੋਗ ਨਾਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 210 ਦੇ ਕਰੀਬ ਲੋੜਵੰਦ ਵਿਅਕਤੀਆਂ ਨੇ ਭਾਗ ਲਿਆ।ਉਪ ਮੰਡਲ ਮੈਜਿਸਟਰੇਟ ਅਜਨਾਲਾ ਅਮਨਪ੍ਰੀਤ ਸਿੰਘ ਦੀ ਅਗਵਾਈ ‘ਚ ਲੱਗੇ ਇਸ ਕੈਂਪ ਕੈਂਪ ਦਾ ਉਦੇਸ਼ ਸੀਨੀਅਰ ਸਿਟੀਜਨ ਵਿਅਕਤੀਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਐਨਕਾਂ, ਕੰਨਾਂ ਦੀਆਂ ਮਸ਼ੀਨਾਂ, ਸਟਿਕ ਆਦਿ ਪ੍ਰਦਾਨ ਕਰਨਾ ਸੀ।ਦਿਵਿਆਂਗ ਵਿਅਕਤੀਆਂ ਨੂੰ ਟਰਾਈਸਾਈਕਲ, ਵੀਲ ਚੇਅਰ, ਕੈਲੀਪਰ, ਵਾਕਰ ਅਤੇ ਰੋਲੇਟਰ ਦੇਣ ਲਈ ਉਨ੍ਹਾਂ ਦਾ ਮੈਡੀਕਲ ਕੀਤਾ ਗਿਆ।ਅਮਨਪੀ੍ਰਤ ਨੇ ਕਿਹਾ ਕਿ ਜਿੰਨਾਂ ਵਿਅਕਤੀਆਂ ਕੋਲ ਡਾਕਟਰੀ ਸਰਟੀਫਿਕੇਟ ਮੌਜ਼ੂਦ ਨਹੀਂ ਸਨ, ਉਨ੍ਹਾਂ ਦਾ ਮੈਡੀਕਲ ਟੀਮ ਵਲੋਂ ਮੌਕੇ ਤੇ ਹੀ ਮੁਲਾਂਕਣ ਕਰਕੇ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ।ਇਸੇ ਤਰ੍ਹਾਂ ਆਮਦਨ ਸਰਟੀਫਿਕੇਟ ਸਬੰਧਤ ਨੰਬਰਦਾਰ ਵਲੋਂ ਮੌਕੇ ‘ਤੇ ਜਾਰੀ ਕਰਕੇ ਲੋੜਵੰਦ ਨੂੰ ਇਸ ਸਕੀਮ ਦਾ ਲਾਹਾ ਦੇਣ ਦਾ ਉਪਰਾਲਾ ਕੀਤਾ ਗਿਆ।ਜਿੰਨਾਂ ਵਿਅਕਤੀਆਂ ਦਾ ਅੱਜ ਮੁਲਾਂਕਣ ਕੀਤਾ ਗਿਆ ਹੈ ਉਨ੍ਹਾਂ ਨੂੰ ਆਉਣ ਵਾਲੇ ਕੁੱਝ ਦਿਨਾਂ ਵਿੱਚ ਲੋੜ ਅਨੁਸਾਰ ਉਕਤ ਬਨਾਉਟੀ ਅੰਗ ਪ੍ਰਦਾਨ ਕਰ ਦਿੱਤੇ ਜਾਣਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …