Saturday, April 20, 2024

ਚੋਣਾਂ ਦੋਰਾਨ ਲੋਕਾਂ ਨਾਲ ਕੀਤੇ ਵਾਅਦੇ ਕੀਤੇ ਜਾ ਰਹੇ ਨੇ ਪੂਰੇ – ਬਿਜ਼ਲੀ ਮੰਤਰੀ

ਜੰਡਿਆਲਾ ਗੁਰੂ ਹਲਕੇ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਕੀਤੀ ਜਾਂਚ

ਅੰਮ੍ਰਿਤਸਰ, 3 ਅਗਸਤ (ਸੁਖਬੀਰ ਸਿੰਘ) – ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਚੋਣਾਂ ਦੋਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨਾਂ੍ਹ ਨੂੰ ਪੂਰੇ ਕਰਨਾ ਸਾਡਾ ਫਰਜ਼ ਹੈ।
                  ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਜੰਡਿਆਲਾ ਗੁਰੂ ਵਿਖੇ ਨਗਰ ਕੋਸਲ ਦੇ ਦਫਤਰ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਕੀਤਾ।ਉੋਨਾਂ੍ਹ ਨੇ ਹਰੇਕ ਵਿਅਕਤੀ ਦੀ ਮੁਸ਼ਕਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ।ਉਨਾਂ੍ਹ ਕਿਹਾ ਕਿ ‘ਆਪ’ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ।ਉੋਨਾਂ੍ਹ ਦੱਸਿਆ ਕਿ 15 ਅਗਸਤ ਤੋ ਪੂਰੇ ਸੂਬੇ ਵਿਚ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਥੇ ਲੋਕ ਬਿਨਾਂ ਕਿਸੇ ਫੀਸ ਦੇ ਆਪਣਾ ਇਲਾਜ਼ ਕਰਵਾ ਸਕਣਗੇ ਅਤੇ ਉਨ੍ਹਾਂ ਨੂੰ ਘਰ ਦੇ ਨਜ਼ਦੀਕ ਹੀ ਸਿਹਤ ਸੇਵਾਵਾਂ ਮੁਹੱਈਆਂ ਹੋਣਗੀਆਂ।
                    ਬਿਜ਼ਲੀ ਮੰਤਰੀ ਵਲੋਂ ਜੰਡਿਆਲਾ ਗੁਰੂ ਵਿਖੇ ਲਗਾਏ ਗਏ ਸੀ.ਸੀ.ਟੀ.ਵੀ ਕੈਮਰਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਕੈਮਰੇ ਕੰਮ ਨਹੀ ਕਰ ਰਹੇ, ਉਨ੍ਹਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਅਤੇ ਨਗਰ ਕੋਸਲ ਦਫਤਰ ਵਿਖੇ ਬਣੇ ਹੋਏ ਕੰਟਰੋਲ ਰੂਮ ਵਿੱਚ ਨਿਰੰਤਰ ਨਜ਼ਰ ਵੀ ਰੱਖੀ ਜਾਵੇ।ਉਨਾਂ੍ਹ ਕਿਹਾ ਕਿ ਇਕ ਜੁਲਾਈ ਤੋਂ ਬਿਨਾਂ ਕਿਸੇ ਜਾਤ-ਪਾਤ ਦੇ ਹਰੇਕ ਵਰਗ ਨੂੰ 300 ਬਿਜਲੀ ਯੂਨਿਟ ਹਰ ਮਹੀਨੇ ਮੁਫਤ ਕਰ ਦਿੱਤੇ ਗਏ ਹਨ, ਜਿਸ ਨਾਲ ਹੁਣ ਲੋਕਾਂ ਦਾ ਬਿਲ ਜ਼ੀਰੋ ਆਵੇਗਾ।
               ਇਸ ਮੌਕੇ ਸੰਜੀਵ ਕੁਮਾਰ, ਸਰਬਜੀਤ ਸਿੰਘ ਡਿੰਪੀ, ਸਤਿੰਦਰ ਸਿੰਘ, ਆਪ ਦੀ ਮਹਿਲਾ ਵਿੰਗ ਇੰਚਾਰਜ਼ ਸ੍ਰੀਮਤੀ ਸੁਣੈਨਾ ਰੰਧਾਵਾ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …