Monday, January 13, 2025

ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵਲੋਂ ਕਰੋੜਾਂ ਦੀ ਲਾਗਤ ਦੇ ਵਿਕਾਸ ਕਾਰਜ਼ ਸਰਵਸੰਮਤੀ ਨਾਲ ਪ੍ਰਵਾਨ

ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜ਼ਾਂ ਨੂੰ ਤੇਜੀ ਦੇਣ ਲਈ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ।ਜਿਸ ਵਿਚ ਕਮਿਸ਼ਨਰ ਕੁਮਾਰ ਸੌਰਭ ਰਾਜ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਗੁਰਜੀਤ ਕੌਰ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਹਾਜ਼ਰ ਸਨ।
                ਮੀਟਿੰਗ ਵਿੱਚ ਕਰੋੜਾਂ ਰੁਪਏ ਦੀ ਲਾਗਤ ਦੇ ਵਿਕਾਸ ਕਾਰਜ਼ ਵਿਚਾਰ ਹਿੱਤ ਪੇਸ਼ ਕੀਤੇ ਗਏ, ਜਿਨ੍ਹਾਂ ਵਿਚੋਂ ਕੱਝ ਮਤਿਆਂ ਨੂੰ ਛੱਡ ਕੇ ਬਾਕੀ ਸਾਰੇ ਮਤੇ ਸਰਵਸੰਮਤੀ ਨਾਲ ਪ੍ਰਵਾਨ ਕੀਤੇ ਗਏ।ਮੀਟਿੰਗ ਦੌਰਾਨ ਪ੍ਰਮੁੱਖ ਤੌਰ ‘ਤੇ ਸਿਵਲ ਅਤੇ ਓ.ਐਂਡ ਐਮ ਵਿਭਾਗ ਆਦਿ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ।ਇਹਨਾਂ ਵਿਚ ਸੀਵਰੇਜ਼ ਦੀ ਸਫਾਈ ਲਈ ਸੁਪਰ ਸੱਕ ਮਸ਼ੀਨ ਦੇ ਕੰਮ, ਲੁੱਕ-ਬੱਜ਼ਰੀ ਦੀਆਂ ਸੜ੍ਹਕਾਂ ਦਾ ਨਿਰਮਾਣ, ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਵਿਛਾਉਣ, ਚੈਂਬਰ ਬਨਾਉਣ, ਪੀਣ ਵਾਲੇ ਪਾਣੀ ਦੀ ਬੇਹਤਰ ਸਪਲਾਈ ਲਈ ਟਿਊਬਵੈਲ ਲਗਾਉਣ, ਵਾਟਰ ਸਪਲਾਈ ਲਾਈਨਾਂ ਵਿਛਾਉਣੀਆਂ ਤੇ ਸਪਲਾਈ ਲਾਈਨਾਂ ਦੀ ਲੀਕੇਜ਼ ਨੂੰ ਰੋਕਣਾ, ਮੈਨਹੋਲ ਚੈਂਬਰਾਂ ਦਾ ਨਿਰਮਾਣ ਕਰਨ ਦੇ ਨਾਲ-ਨਾਲ ਉਹਨਾਂ ਦੀ ਰਿਪੇਅਰ ਦੇ ਕੰਮ, ਸਟਰੀਟ ਲਾਈਟਾਂ ਅਤੇ ਫੈਂਸੀ ਸਟਰੀਟ ਲਾਈਟਾਂ ਲਗਾਉਣ ਆਦਿ ਸ਼ਾਮਿਲ ਹਨ।
              ਮੇਅਰ ਕਰਮਜੀਤ ਸਿੰਘ ਤੇ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਨਗਰ ਨਿਗਮ ਦਾ ਹਰ ਇਕ ਕੌਂਸਲਰ ਸਤਿਕਾਰਯੋਗ ਹੈ ਅਤੇ ਹਰ ਇਕ ਕੌਂਸਲਰ ਦੇ ਵਾਰਡ ਦੇ ਵਿਕਾਸ ਦੇ ਕੰਮ ਬਿਨ੍ਹਾਂ ਕਿਸੇ ਵਿਤਕਰੇ ਅਤੇ ਭੇਦਭਾਵ ਦੇ ਨਿਪੜੇ ਚਾੜੇ ਜਾਣ ਅਤੇ ਸਾਰੇ ਕੰਮ ਇਲਾਕਾ ਕੌਂਸਲਰ ਦੀ ਜਾਣਕਾਰੀ ਹੇਠ ਉਲੀਕੇ ਜਾਣ ਤਾਂ ਜੋ ਇਸ ਗੁਰੂ ਨਗਰੀ ਦੇ ਜੋ ਵੀ ਵਿਕਾਸ ਦੇ ਕੰਮ ਹੋਣ ਵਾਲੇ ਹਰੇਕ ਵਾਰਡ ਦੇ ਕੰਮਾਂ ਨੂੰ ਅਮਲੀਜ਼ਾਮਾ ਪਹਿਨਾਇਆ ਜਾਵੇ।ਉਹਨਾ ਕਿਹਾ ਕਿ ਵਿਕਾਸ ਕਾਰਜ਼ਾਂ ਲਈ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।
              ਮੇਅਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਹੋਰ ਮੀਟਿੰਗਾਂ ਕਰਕੇ ਹੋਣ ਵਾਲੇ ਵਿਕਾਸ ਕਾਰਜ਼ਾਂ ਦੇ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਜਾਵੇਗੀ, ਤਾਂ ਜੋ ਆਉਣ ਵਾਲੀਆਂ ਨਿਗਮ ਚੋਣਾਂ ਤੋਂ ਪਹਿਲਾਂ-ਪਹਿਲਾਂ ਸਾਰੇ ਕੰਮ ਮੁਕੰਮਲ ਕਰਕੇ ਜਨਤਾ ਦੇ ਸਪੁੱਰਦ ਕੀਤੇ ਜਾਣ।
                   ਮੀਟਿੰਗ ਵਿਚ ਨਿਗਰਾਨ ਇੰਜੀ. ਅਨੁਰਾਗ ਮਹਾਜਨ, ਦਪਿੰਦਰ ਸੰਧੂ, ਸੰਦੀਪ ਸਿੰਘ, ਕਾਰਜ਼ਕਾਰੀ ਇੰਜੀ. ਭਲਿੰਦਰ ਸਿੰਘ, ਰਜਿੰਦਰ ਸਿੰਘ ਮਰੜੀ, ਐਸ.ਐਸ ਮੱਲ੍ਹੀ, ਸਕੱਤਰ ਦਲਜੀਤ ਸਿੰਘ ਤੋਂ ਇਲਾਵਾ ਕਈ ਹੋਰ ਅਧਿਕਾਰੀ ਹਾਜ਼ਰ ਸਨ।

Check Also

ਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਅਹਿਮ ਹੈ – ਸੰਜੀਵ ਬਾਂਸਲ

ਕੋਪਲ ਦੀ 14ਵੀਂ ਸਲਾਨਾ ਕਾਨਫਰੰਸ ਮੌਕੇ ਡਿਸਟ੍ਰੀਬਿਊਟਰਾਂ ਨੂੰ ਕੀਤਾ ਸਨਮਾਨਿਤ ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ …