Saturday, July 27, 2024

ਜ਼ਿਲ੍ਹਾ ਪੱਧਰੀ ਸਕਿੱਟ ਮੁਕਾਬਲਿਆਂ ‘ਚ ਪ੍ਰਾਇਮਰੀ ਸਕੂਲ ਮਾਨੂੰਨਗਰ ਦੇ ਬੱਚਿਆਂ ਦਾ ਪਹਿਲਾ ਸਥਾਨ

ਮੁਕਾਬਲਿਆਂ ਨੂੰ ਤਿਆਰ ਕਰਨ ਮਿਹਨਤੀ ਸਕੂਲਾਂ ‘ਤੇ ਵਿਭਾਗ ਨੂੰ ਮਾਣ – ਡੀ.ਈ.ਓ

ਸਮਰਾਲਾ, 6 ਅਗਸਤ (ਇੰਦਰਜੀਤ ਸਿੰਘ ਕੰਗ) – ਸਿੱਖਿਆ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਪ੍ਰਾਇਮਰੀ ਵਰਗ ਦੇ ਆਜ਼ਾਦੀ ਦੇ 75 ਸਾਲਾ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਮੁਕਾਬਲਿਆਂ ਦੇ ਵੱਖ ਵੱੱਖ ਤਹਿਸੀਲਾਂ ਦੇ ਜੇਤੂ ਬੱਚਿਆਂ ਨੇ ਹਿੱਸਾ ਲਿਆ। ਸਰਕਾਰੀ ਪ੍ਰਾਇਮਰੀ ਸਕੂਲ ਮਾਨੂੰਨਗਰ ਦੇ ਵਿਦਿਆਰਥੀਆਂ ਨੇ ਸਕਿੱਟ ਅਤੇ ਕੋਲਾਜ਼ ਮੇਕਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ।ਸਕਿੱਟ ਟੀਮ ਵਿੱਚ ਰਵੀ, ਗਗਨਦੀਪ ਸਿੰਘ, ਰਾਜਵੀਰ ਸਿੰਘ, ਕਿਰਤਦੀਪ ਕੌਰ, ਉਪਾਸਨਾ, ਗੌਰੀ, ਕਬੀਰ, ਅਵਨਦੀਪ, ਮਨਦੀਪ ਕੌਰ ਅਤੇ ਖੁਸ਼ਦੀਪ ਬੱਚਿਆਂ ਨੇ ਦੇਸ਼ ਭਗਤੀ ਅਤੇ ਸਮਾਜਿਕ ਸੁਨੇਹੇ ਨਾਲ ਭਰਪੂਰ ਸਕਿੱਟ ਪੇਸ਼ਕਾਰੀ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ।ਕੋਲਾਜ਼ ਮੇਕਿੰਗ ਮੁਕਾਬਲੇ ਵਿੱਚ ਕਿਰਤਦੀਪ ਕੌਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਨ੍ਹਾਂ ਜੇਤੂ ਬੱਚਿਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਜਸਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਵਲੋਂ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਸਿੱਖਿਆ ਅਫਸਰ (ਐਲੀ: ਸਿ:) ਜਸਵਿੰਦਰ ਕੌਰ ਨੇ ਆਪਣੇ ਸੰਬੋਧਨ ‘ਚ ਬੱਚਿਆਂ ਨੂੰ ਕਿਹਾ ਕਿ ਮੁਕਾਬਲਿਆਂ ਲਈ ਤਿਆਰ ਕਰਨ ਵਾਲੇ ਮਿਹਨਤੀ ਸਕੂਲਾਂ ਅਤੇ ਅਧਿਆਪਕਾਂ ‘ਤੇ ਵਿਭਾਗ ਨੂੰ ਮਾਣ ਹੈ।ਉਨ੍ਹਾਂ ਨੇ ਜੇਤੂ ਬੱੱਚਿਆਂ ਨੂੰ ਮੁਬਾਰਕਾਂ ਦੇਣ ਦੇ ਨਾਲ ਨਾਲ ਸਟੇਟ ਪੱਧਰੀ ਮੁਕਾਬਲੇ ਲਈ ਭਰਵੀਂ ਮਿਹਨਤ ਕਰਨ ਲਈ ਵੀ ਕਿਹਾ।
                 ਸਕੂਲ ਮੁਖੀ ਜੈਦੀਪ ਮੈਨਰੋ ਨੇ ਸਕਿੱਟ ਦੀ ਤਿਆਰੀ ਲਈ ਭਰਪੂਰ ਸਹਿਯੋਗ ਦੇਣ ਵਾਲੇ ਮੈਡਮ ਸੁਮਨ ਬਾਲਾ, ਹਰਪਿੰਦਰ ਕੌਰ, ਮੀਸ਼ਾ ਦੱਤਾ ਦਾ ਧੰਨਵਾਦ ਕੀਤਾ।ਸਕੂਲ ਸਟਾਫ ਵਲੋਂ ਐਸ.ਐਮ.ਸੀ ਕਮੇਟੀ, ਤੇ ਮਾਪਿਆਂ ਵਲੋਂ ਦਿੱਤੇ ਸਹਿਯੋਗ ਲਈ ਅਤੇ ਉਘੇ ਰੰਗਕਰਮੀ ਗੁਰਪ੍ਰੀਤ ਗੋਪਨ ਦਾ ਸ਼ੂਕਰਾਨਾ ਕੀਤਾ ਗਿਆ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …