Wednesday, October 23, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ.ਸਕੂਲ ਜੀ.ਟੀ ਰੋਡ ਵਿਖੇ ਫੋਟੋਗ੍ਰਾਫੀ ‘ਤੇ ਅਧਾਰਿਤ ਵਰਕਸ਼ਾਪ

ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਮਾਸ ਮੀਡੀਆ ਵਿਭਾਗ ਵੱਲੋਂ ਫੋਟੋਗ੍ਰਾਫੀ ਬਾਰੇ ਵਰਕਸ਼ਾਪ ਕਰਵਾਈ ਗਈ।ਵਰਕਸ਼ਾਪ ਵਿੱਚ ਮਾਸ ਮੀਡੀਆ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ।ਮਾਸ ਮੀਡੀਆ ਵਿਭਾਗ ਦੇ ਮੁੱਖੀ ਡਾ. ਨਵਲਪ੍ਰੀਤ ਸਿੰਘ ਨੇ ਬੱਚਿਆਂ ਨੂੰ ਫੋਟੋਗ੍ਰਾਫੀ ਦੇ ਅਲੱਗ-ਅਲੱਗ ਹੁਨਰ ਬਾਰੇ ਜਾਣਕਾਰੀ ਦਿੱਤੀ।ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਡਿਜ਼ੀਟਲ ਫੋਟੋਗ੍ਰਾਫੀ ਤੋਂ ਜਾਣੂ ਕਰਵਾਉਣਾ ਅਤੇ ਕੈਮਰੇ ਨੂੰ ਕਿਵੇਂ ਹੈਂਡਲ ਕਰਨ ਬਾਰੇ ਦੱਸਿਆ।ਦਲਵੀਰ ਸਿੰਘ ਮੱਟੂ, ਟੈਕਨੀਕਲ ਸਪੈਸ਼ਲਿਸਟ ਕੈਨਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਪੀ.ਪੀ.ਟੀ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਕੁਦਰਤੀ ਨਜ਼ਾਰਿਆਂ ਬਾਰੇ ਜਿਵੇਂ ਇਮਾਰਤਾਂ, ਜਾਨਵਰਾਂ ਆਦਿ ਦੀਆਂ ਫੋਟੋ ਖਿੱਚਣ ਤੋਂ ਜਾਣੂ ਕਰਵਾਇਆ।ਸਕੂਲ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਆਪਣੇ ਫੋਟੋਗ੍ਰਾਫੀ ਦੇ ਹੁਨਰ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ।ਉਹਨਾਂ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਨੂੰ ਆਪਣੇ ਰੋਜ਼ਗਾਰ ਵਿੱਚ ਸ਼ਾਮਿਲ ਕਰਨ ਬਾਰੇ ਕਿਹਾ।ਸਕੂਲ ਮੈਂਬਰ ਇੰਚਾਰਜ਼ ਪ੍ਰੋ. ਹਰੀ ਸਿੰਘ ਨੇ ਮਾਸ ਮੀਡੀਆ ਵਿਭਾਗ ਨੂੰ ਅਜਿਹੀ ਰੌਚਕ ਅਤੇ ਮਹੱਤਵਪੂਰਨ ਫੋਟੋਗ੍ਰਾਫੀ ਵਰਕਸ਼ਾਪ ਆਯੋਜਨ ਕਰਨ ਤੇ ਵਧਾਈ ਦਿੱਤੀ।ਉਹਨਾਂ ਕਿਹਾ ਕਿ ਸਕੂਲ ਵਿੱਚ ਸਿੱਖ ਇਤਿਹਾਸ ਦੇ ਮਹਾਨ ਸ਼ਖਸੀਅਤਾਂ, ਵਿਦਵਾਨਾਂ ਆਦਿ ਦੀਆਂ ਫੋਟੋਆਂ ਦਾ ਮਿਊਜ਼ਿਅਮ ਬਣਾਇਆ ਜਾਵੇਗਾ। ਅੰਤ ਵਿੱਚ ਡਾ. ਨਵਲਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਸ਼ਤਰੰਜ ਮੁਕਾਬਲੇ ਵਿੱਚ ਲਿਪਸਾ ਮਿੱਤਲ ਦਾ ਤੀਸਰਾ ਸਥਾਨ

ਸੰਗਰੂਰ, 21 ਅਕਤੂਬਰ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ (ਸੀ.ਬੀ.ਐਸ.ਈ ਪੈਟਰਨ) ਲੌਂਗੋਵਾਲ …