243 ਯੂਨਿਟ ਖੂਨ ਇਕੱਤਰ- ਵੱਖ-ਵੱਖ ਹਸਪਤਾਲਾਂ ਤੋਂ ਪਹੁੰਚੀਆਂ ਡਾਕਟਰਾਂ ਦੀਆਂ ਟੀਮਾਂ
ਸਮਰਾਲਾ, 8 ਅਗਸਤ (ਇੰਦਰਜੀਤ ਸਿੰਘ ਕੰਗ) – ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ 57ਵੀਂ ਬਰਸੀ ਮੌਕੇ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਇਲਾਕੇ ਦੀਆਂ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਵਲੋਂ ਗਰਾਮ ਪੰਚਾਇਤ ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੁਮਨ ਦੇ ਸਹਿਯੋਗ ਨਾਲ ਕਾਲਜ਼ ਦੇ ਵਿਹੜੇ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਪੀ.ਜੀ.ਆਈ ਚੰਡੀਗੜ੍ਹ, ਸਿਵਲ ਹਸਪਤਾਲ ਲੁਧਿਆਣਾ, ਸਿਵਲ ਹਸਪਤਾਲ ਰੋਪੜ, ਸਿਵਲ ਹਸਪਤਾਲ ਸਮਰਾਲਾ ਦੀਆਂ ਟੀਮਾਂ ਨੇ 243 ਯੂਨਿਟ ਖੂਨਦ ਇਕੱਤਰ ਕੀਤਾ।
ਇਲਾਕੇ ਦੇ ਰਾਜਨੀਤਕ ਅਤੇ ਧਾਰਮਿਕ ਆਗੂਆਂ ਨੇ ਵੀ ਕੈਂਪ ਵਿੱਚ ਸ਼ਿਰਕਤ ਕੀਤੀ।ਜਿਨ੍ਹਾਂ ਵਿੱਚ ਪਰਮਜੀਤ ਸਿੰਘ ਢਿੱਲੋਂ, ਹਰਜਤਿੰਦਰ ਸਿੰਘ ਬਾਜਵਾ, ਜਗਜੀਵਨ ਸਿੰਘ ਖੀਰਨੀਆਂ, ਬਾਬਾ ਪ੍ਰੀਤਮ ਸਿੰਘ ਪਪੜੌਦੀ, ਸਰਪੰਚ ਨਰਿੰਦਰਪਾਲ ਸਿੰਘ ਝਾੜ ਸਾਹਿਬ, ਮੇਜਰ ਸਿੰਘ ਬਾਲਿਓ, ਤੇਜਿੰਦਰ ਸਿੰਘ ਗਰੇਵਾਲ, ਜਸਮੇਲ ਸਿੰਘ ਬੌਂਦਲੀ, ਜੈਪਾਲ ਸਿੰਘ ਸਿੱਧੂ, ਲਾਲ ਮੰਗਤ ਰਾਏ, ਪਰਮਿੰਦਰ ਤਿਵਾੜੀ, ਅੰਮ੍ਰਿਤ ਪੁਰੀ, ਜਸਮਿੰਦਰ ਕੌਰ ਬੈਨੀਪਾਲ ਸ਼ਾਮਲ ਸਨ।
ਇਸ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਮਨਜੀਤ ਸਿੰਘ ਮੁਤਿਓ, ਸ਼ੰਕਰ ਕਲਿਆਣ, ਸਤਿੰਦਰ ਸਿੰਘ ਖੀਰਨੀਆਂ, ਸੁਖਵਿੰਦਰ ਸਿੰਘ ਸੁੱਖਾ ਖੱਟਰਾਂ, ਸ਼ਿਵ ਕੁਮਾਰ ਸ਼ਿਵਲੀ, ਚਰਨਜੀਤ ਸਿੰਘ ਥੋਪੀਆ, ਗੁਰਪ੍ਰੀਤ ਸਿੰਘ ਬੇਦੀ, ਅੰਮ੍ਰਿਤਪਾਲ ਸਿੰਘ, ਰਾਜੂ ਪਪੜੌਦੀ, ਬਿੱਟੂ ਬੇਦੀ, ਨਿਸ਼ਾ ਸਰਪੰਚ, ਬਿੱਲੂ ਬਹਿਲੋਲਪੁਰ, ਦੀਪ ਦਿਲਬਰ, ਸੰਤੋਖ ਕੋਟਾਲਾ, ਨੀਰਜ ਸਿਹਾਲਾ, ਰਵੀ ਕੰਗ, ਨੋਨੀ ਮਾਛੀਵਾੜਾ, ਅੰਤਰਜੋਤ ਸਮਰਾਲਾ, ਮੁਕੇਸ਼ ਸ਼ਰਮਾ, ਸੁਖਵੀਰ ਬਰਵਾਲੀ, ਬਿੱਲੂ ਦਿਆਲਪੁਰਾ, ਸੂਬੇਦਾਰ ਮੁਖਤਿਆਰ ਸਿੰਘ ਆਪਣਾ ਯੋਗਦਾਨ ਪਾਇਆ।