Friday, June 21, 2024

ਅਕੇਡੀਆ ਵਰਲਡ ਸਕੂਲ ਵਿਖੇ ਇੰਟਰ ਹਾਊਸ ਹਿੰਦੀ ਭਾਸ਼ਣ ਮੁਕਾਬਲੇ

ਸੰਗਰੂਰ, 9 ਅਗਸਤ (ਜਗਸੀਰ ਲੌਂਗੋਵਾਲ ) – ਅਕੇਡੀਆ ਵਰਲਡ ਸਕੂਲ ਵਿਖੇ ਹਿੰਦੀ ਅਧਿਆਪਕ ਅਮੀਤ ਸਿੰਘ ਦੀ ਅਗਵਾਈ ਹੇਠ ਹਿੰਦੀ ਭਾਸ਼ਣ ਪ੍ਰਤੀਯੋਗਤਾ  ਕਰਵਾਈ ਗਈ।ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰਸੀਪਲ ਰਣਜੀਤ ਕੌਰ ਦੁਆਰਾ ਕੀਤੀ ਗਈ।ਇਹਨਾਂ ਮੁਕਾਬਲਿਆਂ ਵਿੱਚ ਪੰਜਵੀਂ ਤੋਂ ਦਸਵੀਂ ਜਮਾਤ ਤੱਕ ਦੇ ਬੱਚੇ ਸ਼ਾਮਲ ਹੋਏ।ਪ੍ਰੋਗਰਾਮ ਦਾ ਸੰਚਾਲਨ ਅੱਠਵੀਂ ਜਮਾਤ ਦੀ ਵਿਦਿਆਰਥਣ ਰਸ਼ਨਪ੍ਰੀਤ ਕੌਰ ਦੁਆਰਾ ਕੀਤਾ ਗਿਆ।
                            ਇਸ ਉਪਰੰਤ ਵੱਖ-ਵੱਖ ਵਿਦਿਆਰਥੀਆਂ ਨੇ ਭ੍ਰਿਸ਼ਟਾਚਾਰ, ਸੰਜ਼ਮਤਾ, ਪੁਰਾਤਨ ਪੰਜਾਬੀ ਸਭਿਆਚਾਰ, ਆਧੁਨਿਕੀਕਰਨ, ਔਰਤ ਦਾ ਸਮਾਜ ਵਿੱਚ ਸਥਾਨ, ਪੁਸਤਕਾਂ ਦਾ ਮਹੱਤਵ, ਪਰਿਵਾਰਿਕ ਜੀਵਨ ਜਾਂਚ ਦੀ ਮਹੱਤਤਾ ਸਮਾਜਿਕ ਰਾਖਵਾਂਕਰਨ ਆਦਿ ਵਿਸ਼ਿਆਂ ਨੂੰ ਬਾਰੀਕੀ ਨਾਲ ਜੱਜਾਂ ਅਤੇ ਪ੍ਰੋਗਰਾਮ ਦੇ ਮਹਿਮਾਨਾਂ ਸਾਹਮਣੇ ਦਰਸਾਇਆ।ਸਾਰੇ ਸਕੂਲੀ ਵਿਦਿਆਰਥੀਆਂ ਨੇ ਵਧੀਆ ਭਾਸ਼ਣ ਕਲਾ ਦੀ ਪੇਸ਼ਕਾਰੀ ਕੀਤੀ।ਪੰਜਵੀਂ ਤੋਂ ਲੈ ਕੇ ਸੱਤਵੀਂ ਤੱਕ ਦੇ ਪਹਿਲੇ ਗਰੁੱਪ ਵਿਚੋਂ ਪੰਜਵੀਂ ਜਮਾਤ ਦੀ ਵੰਸ਼ਪ੍ਰੀਤ ਕੌਰ ਨੇ ਪਹਿਲਾ, ਪਾਰਖੀ ਗਰਗ (ਛੇਵੀਂ) ਨੇ ਦੂਜਾ, ਅਲਿਸ (ਛੇਵੀਂ) ਨੇ ਤੀਸਰਾ ਸਥਾਨ ਹਾਸਲ ਕੀਤਾ।ਅੱਠਵੀਂ ਤੋਂ ਦਸਵੀਂ ਤੱਕ ਦੇ ਦੂਜੇ ਗਰੁੱਪ ਵਿਚੋਂ ਦਸਵੀਂ ਜਮਾਤ ਦੇ ਸਾਰੰਗਪ੍ਰੀਤ ਸਿੰਘ ਨੇ ਪਹਿਲਾ, ਵੰਸਸ਼ਿਕਾ (ਨੌਵੀਂ) ਨੇ ਦੂਸਰਾ, ਅੱਠਵੀਂ ਜਮਾਤ ਦੀ ਦੀਕਸ਼ਾ ਸ਼ਰਮਾ ਅਤੇ ਹਸ਼ਮੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।
               ਸਕੂਲ ਮੁਖੀ ਪ੍ਰਿੰਸੀਪਲ ਰਣਜੀਤ ਕੌਰ ਦੁਆਰਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …