ਬਲਬੀਰ ਸਿੰਘ ਸਹਾਵੀ ਪ੍ਰਧਾਨ ਤੇ ਦਲਬਾਰਾ ਸਿੰਘ ਬੌਂਦਲੀ ਸਕੱਤਰ ਚੁਣੇ ਗਏ
ਸਮਰਾਲਾ, 10 ਅਗਸਤ (ਇੰਦਰਜੀਤ ਸਿੰਘ ਕੰਗ) – ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦਾ ਡੈਲੀਗੇਟ ਅਜਲਾਸ ਪਿੰਡ ਬੌਂਦਲੀ ਵਿਖੇ ਹੋਇਆ।ਪਹਿਲਾਂ ਝੰਡੇ ਦੀ ਰਸਮ ਭਜਨ ਸਿੰਘ ਸਮਰਾਲਾ ਨੇ ਅਦਾ ਕੀਤੀ। ਅਜਲਾਸ ਦੀ ਪ੍ਰਧਾਨਗੀ ਭਜਨ ਸਿੰਘ, ਦਲਬਾਰਾ ਸਿੰਘ, ਹਰਪਾਲ ਸਿੰਘ ਨੇ ਪੇਸ਼ ਕੀਤੀ। ਸ਼ੋਕ ਮਤਾ ਹਰਪਾਲ ਸਿੰਘ ਨੇ ਪੇਸ਼ ਕੀਤਾ।ਅਜਲਾਸ ਦਾ ਉਦਘਾਟਨ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ ਨੇ ਕਰਦਿਆਂ ਕਿਹਾ ਕਿ ਯੂਨੀਅਨ ਨੇ ਅਨੇਕਾਂ ਘੋਲ ਲੜੇ ਤੇ ਜਿੱਤੇ ਹਨ ਅੱਜ ਵੀ ਯੂਨੀਅਨ ਸੰਘਰਸ਼ਸ਼ੀਲ ਹੈ।ਉਹਨਾਂ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਲਈ 700 ਰੁਪਏ ਦਿਹਾੜੀ ਅਤੇ ਸਫ਼ਲ ਅਜਲਾਸ ਦੀ ਇਨਕਲਾਬੀ ਵਧਾਈ ਦਿੱਤੀ।ਜ਼ਿਲ੍ਹਾ ਸਕੱਤਰ ਬਲਬੀਰ ਸਿੰਘ ਸਹਾਵੀ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਜੋ ਬਹਿਸ ਤੋਂ ਬਾਅਦ ਪਾਸ ਕੀਤੀ ਗਈ ਅਜਲਾਸ ਨੂੰ ਬਲਜੀਤ ਸਿੰਘ ਸ਼ਾਹੀ ਮੀਟੂ ਆਗੂ ਹਰਪਾਲ ਸਿੰਘ ਪੁਰਬਾ ਕੁੱਲ ਹਿੰਦ ਕਿਸਾਨ ਸਭਾ ਵਲੋਂ ਭਰਾਤਰੀ ਸੰਦੇਸ਼ ਦਿੱਤੇ।ਅੰਤ ਵਿੱਚ 21 ਮੈਂਬਰੀ ਜ਼ਿਲ੍ਹਾ ਵਰਕਿੰਗ ਕਮੇਟੀ ਦਾ ਪਲੈਨ ਰਾਮ ਸਿੰਘ ਨੂਰਪੁਰੀ ਨੇ ਪੇਸ਼ ਕੀਤਾ।
ਜਿਸ ਵਿੱਚ ਪ੍ਰਧਾਨ ਬਲਬੀਰ ਸਿੰਘ ਸਹਾਵੀ ਸਕੱਤਰ, ਦਰਬਾਰਾ ਸਿੰਘ ਬੌਂਦਲੀ ਅਤੇ ਵਿੱਤ ਸਕੱਤਰ ਪਾਲ ਸਿੰਘ ਭੂਮੀਪੁਰਾ ਚੁਣੇ ਗਏ ਅਤੇ ਮਾ. ਹਰਪਾਲ ਸਿੰਘ ਭੈਣੀ ਤਰੇੜਾ ਸੀਨੀਅਰ ਮੀਤ ਪ੍ਰਧਾਨ ਅਤੇ ਹਾਕਮ ਸਿੰਘ ਡੱਲਾ ਜਾਇੰਟ ਸਕੱਤਰ ਭਜਨ ਸਿੰਘ ਤੇ ਮਨਮੋਹਣ ਘਈ, ਭਗਵੰਤ ਸਿੰਘ ਚੁਣੇ ਗਏ ਅਤੇ ਸੂਬਾ ਕਾਨਫਰੰਸ ਲਈ 15 ਡੈਲੀਗੇਟਾਂ ਦੀ ਚੋਣ ਕੀਤੀ ਗਈ ਅਤੇ ਹਰਪਾਲ ਸਿੰਘ ਨੇ ਪ੍ਰਧਾਨਗੀ ਮੰਡਲ ਵਲੋਂ ਆਏ ਡੈਲੀਗੇਟਾਂ ਦਾ ਧੰਨਵਾਦ ਕੀਤਾ।ਅਜਲਾਸ ਵਿੱਚ 91 ਡੈਲੀਗੇਟ ਸ਼ਾਮਲ ਹੋਏ।