ਜੇਤੂ ਪਸ਼ੂਪਾਲਕਾ ਨੂੰ 5.30 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ :ਬਰਾੜ
ਫਾਜਿਲਕਾ, 4 ਦਸੰਬਰ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ ਨੇ ਇਥੋਂ ਦੇ ਐਮ.ਆਰ.ਕਾਲਜ ਦੇ ਗਰਾਉਂਡ ਵਿਖੇ ਦੋ ਰੋਜ਼ਾ ਜਿਲ੍ਹਾ ਪੱਧਰੀ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲਿਆ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਸ਼ਮਾਂ ਰੋਸ਼ਨ ਕਰਕੇ ਮੇਲੇ ਦਾ ਅਗਾਜ਼ ਕੀਤਾ। ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਉਤਸਾਹਿਤ ਕਰਨ ਲਈ ਇਹਨਾਂ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਅਤੇ ਪਸ਼ੂ ਪਾਲਕ ਇਹਨਾਂ ਮੇਲਿਆਂ ਤੋਂ ਸਿੱਖਿਅਤ ਅਤੇ ਉਤਸਾਹਿਤ ਹੋ ਕੇ ਚੰਗੀ ਨਸਲ ਦੇ ਪਸ਼ੂ ਅਤੇ ਜਾਨਵਾਰ ਪਾਲ ਕੇ ਚੰਗੀ ਆਮਦਨ ਲੈ ਸਕਣ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸਾਹਿਤ ਕਰਨ ਅਤੇ ਪਸ਼ੂ ਪਾਲਕਾਂ ਵਿਚ ਮੁਕਾਬਲੇਬਾਜੀ ਨੂੰ ਉਤਸਾਹਿਤ ਕਰਨ ਹਿੱਤ ਅਜਿਹੇ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਅਪਨਾਉਣ ਦੀ ਸਲਾਹ ਦਿੱਤੀ। ਉਨ੍ਹਾ ਪਸ਼ੂਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਵੱÎਛਿਆਂ ਅਤੇ ਦੁੱਧ ਨਾ ਦੇਣ ਵਾਲੇ ਪਸ਼ੂਆਂ ਨੂੰ ਅਵਾਰਾ ਨਾ ਛੱਡਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਦੇ ਜੇਤੂ ਪਸ਼ੂਪਾਲਕਾ ਨੂੰ 5.30 ਲੱਖ ਰੁਪਏ ਦੇ ਨਗਦ ਇਨਾਮ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣਗੇ ਅਤੇ ਇੰਨ੍ਹਾਂ ਮੁਕਾਬਲਿਆਂ ਦੌਰਾਨ ਪਸ਼ੂਆਂ ਦੇ ਨਸਲੀ ਅਤੇ ਦੁੱਧ ਚੁਆਈ ਦੇ 50 ਸ਼੍ਰੇਣੀਆਂ ਵਿਚ ਮੁਕਾਬਲੇ ਹੋਣਗੇ । ਜ਼ਿਨ੍ਹਾਂ ਲਈ 167 ਇਨਾਮ ਦਿੱਤੇ ਜਾਣਗੇ। ਇਸੇ ਤਰਾਂ ਕੁੱਤਿਆਂ ਦੀਆਂ ਨਸਲਾਂ ਦੇ 6 ਮੁਕਾਬਲਿਆਂ ਲਈ 18 ਇਨਾਮ ਰੱਖੇ ਗਏ ਹਨ। ਇਸ ਮੌਕੇ ਸਕੁਲ ਦੀਆਂ ਬੱਚਿਆਂ ਵੱਲੋ ਸ਼ਬਦ ਗਾਇਨ ਕੀਤਾ ਗਿਆ ਅਤੇ ਨਿਸ਼ਾਨੇ ਖਾਲਸਾ ਗੱਤਕਾ ਅਕੈਡਮੀ ਵੱਲੋਂ ਗੱਤਕੇ ਦੀ ਪੇਸ਼ਕਸ਼ ਕੀਤੀ ਗਈ। ਖੇਤੀਬਾੜੀ, ਪਸ਼ੂਪਾਲਨ, ਮੱਛੀ ਪਾਲਨ ਆਦਿ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ.ਚਰਨਦੇਵ ਸਿੰਘ ਮਾਨ, ਸ੍ਰੀ ਸੁਭਾਸ ਖੱਟਕ ਐਸ.ਡੀ.ਐਮ, ਡਾ.ਨਰੇਸ਼ ਸਚਦੇਵਾ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ, ਸ.ਜਤਿੰਦਰਪਾਲ ਸਿੰਘ ਬਰਾੜ ਡੀ.ਡੀ.ਪੀ.ਓ, ਸ.ਰੇਸ਼ਮ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ.ਪਰਮਿੰਦਰ ਸਿੰਘ ਧੰਜੂ ਏ.ਡੀ.ਓ, ਡਾ.ਬਲਵਿੰਦਰਜੀਤ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ, ਡਾ.ਰਾਜਿੰਦਰ ਕਟਾਰੀਆ ਮੱਛੀ ਪਾਲਨ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਸ਼ੂ ਪਾਲਕ ਅਤੇ ਇਲਾਕਾ ਨਿਵਾਸੀ ਹਾਜਰ ਸਨ।