Saturday, July 27, 2024

ਆਜ਼ਾਦੀ ਦੇ 75ਵੇਂ ਵਰੇ੍ ਅਮ੍ਰਿਤ ਮਹੋਤਸਵ ਮੌਕੇ ਸੁਜਾਨਪੁਰ ਕਾਲਜ ਵਿਖੇ ਲਾਏ ਬੂਟੇ

ਸੁਜਾਨਪੁਰ, 12 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵਲੋਂ ਪੰਜਾਬ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਆਜ਼ਾਦੀ ਦੇ 75 ਵਰੇ੍ ਪੁਰੇ ਹੋਣ ‘ਤੇ ਆਈਕਾਨਿਕ ਵੀਕ ਮਨਾਉਂਦਿਆਂ ਕਾਲਜ ਕੈਂਪਸ ਵਿੱਚ ਬੂਟੇ ਲਗਾਏ ਗਏ।ਇਸ ਅਭਿਆਨ ਵਿਚ ਕਾਲਜ ਦੇ ਐਨ.ਐਸ.ਐਸ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਅਤੇ ਕਾਲਜ ਕੈਂਪਸ ਵਿੱਚ ਵੱਖ-ਵੱਖ ਵੰਨਗੀਆਂ ਦੇ ਪੌਦੇ ਲਗਵਾਏ ਗਏ।ਕਾਲਜ ਪ੍ਰਿੰਸੀਪਲ ਸ਼੍ਰੀਮਤੀ ਭੂਪਿੰਦਰ ਕੌਰ ਨੇ ਵਿਸ਼ੇਸ ਰੂਪ ਵਿੱਚ ਅੋਸ਼ਧਿਕ ਬੂਟੇ ਮੰਗਵਾਏ ਅਤੇ ਸਮੂਹ ਅਧਿਆਪਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਮੌਜੂਦ ਵਿਦਿਆਰਥੀਆਂ ਨਾਲ ਮਿਲ ਕੇ ਬੂਟੇ ਲਗਾਏ।
                  ਪ੍ਰਿੰਸੀਪਲ ਸ਼੍ਰੀਮਤੀ ਭੂਪਿੰਦਰ ਕੌਰ ਤੋਂ ਇਲਾਵਾ, ਕਾਲਜ ਦੇ ਸੀਨੀਆਰ ਪ੍ਰੋਫੈਸਰ ਸੁਖਜਿੰਦਰ ਕੌਰ, ਐਨ.ਐਸ.ਐਸ ਵਿਭਾਗ ਦੇ ਇੰਚਾਰਜ਼ ਡਾ. ਵਿਸ਼ਾਲ ਕੁਮਾਰ ਅਤੇ ਪ੍ਰੋ. ਜਸ਼ਨਜੋਤ ਸਿੰਘ ਜੌਹਲ, ਮੈਡਮ ਗੁਲਕਿਰਨ ਕੌਰ ਅਤੇ ਨਾਨ-ਟੀਚਿੰਗ ਕਰਮਚਾਰੀ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਮੌਜ਼ੂਦ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …