ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ ਬਿਊਰੋ) – ਦੇਸ਼ ਭਗਤੀ ਦੇ ਪ੍ਰਗਟਾਵੇ ਵਜੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਹਿੱਸੇ ਵਜੋਂ ਏਅਰ ਫੋਰਸ ਸਟੇਸ਼ਨ ਰਾਜਾਸਾਂਸੀ ਵਲੋਂ ਜਲ੍ਹਿਆਂ ਵਾਲਾ ਬਾਗ ਵਿਖੇ ਇੱਕ ਸਿੰਫਨੀ (ਵੋਕਲ ਸੰਗੀਤ) ਦਾ ਆਯੋਜਨ ਕੀਤਾ ਗਿਆ।ਆਜ਼ਾਦੀ ਘੁਲਾਟੀਆਂ ਦੀ ਮਹਾਨ ਕੁਰਬਾਨੀ ਦੀ ਯਾਦ ਵਿੱਚ ਏਅਰ ਫੋਰਸ ਸਟੇਸ਼ਨ ਰਾਜਾਸਾਂਸੀ ਦੇ ਸਟੇਸ਼ਨ ਕਮਾਂਡਰ ਗਰੁੱਪ ਕੈਪਟਨ ਨਰਸਿੰਘ ਸੈਲਾਨੀ ਵਲੋਂ ਜਲ੍ਹਿਆਂ ਵਾਲਾ ਬਾਗ ਦੀ ਯਾਦਗਾਰ ਵਿਖੇ ਫੁੱਲ ਮਾਲਾਵਾਂ ਭੇਟ
ਕੀਤੀਆਂ ਗਈਆਂ।ਏਅਰ ਫੋਰਸ ਸਟੇਸ਼ਨ ਰਾਜਾਸਾਂਸੀ ਤੋਂ ਏਅਰ ਵਾਰੀਅਰਜ਼ ਦੇ ਜੈਜ਼ ਬੈਂਡ ਨੇ ਮਨਮੋਹਕ ਪ੍ਰਦਰਸ਼ਨ ਨਾਲ ਸਮਾਰੋਹ ਦੀ ਸ਼ੁਰੂਆਤ ਕੀਤੀ।
ਗਰੁੱਪ ਕੈਪਟਨ ਨਰਸਿੰਘ ਸੈਲਾਨੀ, ਸਟੇਸ਼ਨ ਕਮਾਂਡਰ, ਏਅਰ ਫੋਰਸ ਸਟੇਸ਼ਨ ਰਾਜਾਸਾਂਸੀ ਨੇ ਮੌਜ਼ੂਦ ਸਾਰੇ ਏਅਰਮੈਨਾਂ, ਪਰਿਵਾਰਕ ਮੈਂਬਰਾਂ ਅਤੇ ਸਾਰੇ ਹਾਜ਼ਰੀਨ ਦੇ ਨਾਲ ਸਿੰਫਨੀ ਦਲ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …