Monday, May 20, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਲੋਂ ਕੌਮਨਵੈਲਥ ਸਾਈਕਲਿੰਗ ਖਿਡਾਰਨ ਮਿਸ ਸੁਸ਼ੀਕਲਾ ਦਾ ਸੁਆਗਤ

ਅੰਮ੍ਰਿਤਸਰ, 12 ਅਗਸਤ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੁਆਰਾ ਸਾਈਕਲਿੰਗ ਖਿਡਾਰਨ ਮਿਸ ਸੁਸ਼ੀਕਲਾ ਦਾ ਸੁਆਗਤ ਕੀਤਾ ਗਿਆ, ਜਿਸ ਨੇ 28 ਜੁਲਾਈ ਤੋਂ 8 ਅਗਸਤ 2022 ਦੌਰਾਨ ਬਰਮਿੰਘਮ, ਯੂਨਾਈਟਿਡ ਕਿੰਗਡਮ `ਚ ਹੋਈਆਂ 22ਵੀਂ ਕੌਮਨਵੈਲਥ ਖੇਡਾਂ `ਚ ਹਿੱਸਾ ਲਿਆ।ਸੁਸ਼ੀਕਲਾ ਨੇ ਟਰੈਕ ਸਾਈਕਲਿੰਗ ਟੀਮ ਸਪਰਿੰਟ ਈਵੈਂਟ `ਚ 6ਵਾਂ ਸਥਾਨ ਅਤੇ ਕੀਰਿਨ ਈਵੈਂਟ `ਚ 17ਵਾਂ ਸਥਾਨ ਹਾਸਲ ਕੀਤਾ।ਜ਼ਿਕਰਯੋਗ ਹੈ ਕਿ ਸੁਸ਼ੀਕਲਾ ਨੇ ਇਸ ਸਾਲ 18 ਤੋਂ 22 ਜੂਨ 2022 ਤੱਕ ਦਿੱਲੀ `ਚ ਹੋਈ ਟੀਮ ਸਪਰਿੰਟ ਈਵੈਂਟ `ਚ ਕਾਂਸੀ ਦਾ ਤਗਮਾ ਜਿੱਤਿਆ।
                  ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖੁਸ਼ੀ ਜਤਾਉਂਦਿਆਂ ਸੁਸ਼ੀਕਲਾ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ `ਤੇ ਕਾਲਜ ਦਾ ਨਾਂ ਰੌਸ਼ਨ ਕਰਨ ਵਾਲੀ ਆਪਣੀ ਹੀ ਖਿਡਾਰਨ ਨੂੰ ਸਨਮਾਨਿਤ ਕਰਨਾ ਮਾਣ ਵਾਲੀ ਗੱਲ ਹੈ।ਉਹਨਾਂ ਨੇ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਹਮੇਸ਼ਾ ਹੀ ਆਪਣੀਆਂ ਖਿਡਾਰਨਾਂ ਨੂੰ ਵਧੀਆ ਖੇਡ ਸਹੂਲਤਾਂਪ੍ਰਦਾਨ ਕਰਦਾ ਹੈ ਅਤੇ ਕਾਲਜ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ `ਤੇ ਖੇਡਾਂ `ਚ ਹਮੇਸ਼ਾ ਹੀ ਮੋਹਰੀ ਰਿਹਾ ਹੈ।ਸ਼੍ਰੀਮਤੀ ਸਵੀਟੀ ਬਾਲਾ, ਮੁਖੀ, ਸਰੀਰਕ ਸਿੱਖਿਆ ਵਿਭਾਗ, ਡਾ. ਅਮਨਦੀਪ ਕੌਰ, ਮਿਸ ਗੁਰਸ਼ਰਨ ਕੌਰ ਸਹਿਤ ਕਾਲਜ ਦੇ ਪ੍ਰਬੰਧਖ ਵੀ ਇਸ ਮੌਕੇ ਮੌਜ਼ੂਦ ਸਨ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …