ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਆਜ਼ਾਦੀ ਦੇ ਅਮ੍ਰਿਤ ਮਹਾਉਸਵ ਸਬੰਧੀ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਵੇਰ ਦੀ ਸਭਾ ‘ਚ ਡਾ. ਅੰਜ਼ਨਾ ਗੁਪਤਾ ਨੇ ਭਾਰਤ ਦੀ ਆਨ-ਬਾਨ ਤੇ ਸ਼ਾਨ ਦਾ ਪ੍ਰਤੀਕ ਰਾਸ਼ਟਰੀ ਝੰਡਾ ਲਹਿਰਇਆ ਅਤੇ ਵਿਦਿਆਰਥੀਆਂ ਨੂੰ ਸਵਤੰਤਰਤਾ ਦਿਵਸ ਦੀ ਬਧਾਈ ਦਿੱਤੀ।ਉਨਾਂ ਕਿਹਾ ਕਿ ਜਦ ਦੇਸ਼ ਅੰਗ੍ਰੇਜ਼ਾਂ ਦੇ ਅਧੀਨ ਸੀ ਤਾਂ ਗਰੀਬੀ, ਅਨਪੜ੍ਹਤਾ, ਬੇਰੋਜ਼ਗਾਰੀ ਸ਼ਿਖਰਾਂ ‘ਤੇ ਸੀ।ਆਜ਼ਾਦੀ ਤੋਂ ਬਾਅਦ ਦੇਸ਼ ਸਾ ਸਰਬਪੱਖੀ ਵਿਕਾਸ ਹੋਇਆ।ਅੱਜ ਵਿਸ਼ਵ ਪੱਧਰ ‘ਤੇ ਭਾਰਤ ਆਪਣੀ ਪਛਾਣ ਬਨਾ ਚੁੱਕਾ ਹੈ।ਇਹ ਦਿਨ ਸਾਨੂੰ ਦੇਸ਼ ਦੇ ਉਨਾਂ ਵੀਰਾਂ ਦੀ ਯਾਦ ਵੀ ਦਿਵਾਉਂਦਾ ਹੈ, ਜਿੰਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ।ਦੇਸ਼ ਲਈ ਉਨਾਂ ਦੀਆਂ ਕੁਰਬਾਨੀਆਂ ਅੱਜ ਸਾਡੇ ਅੰਦਰ ਜੋਸ਼ ਤੇ ਦੇਸ਼ ਪ੍ਰੇਮ ਦੀ ਭਾਵਨਾ ਭਰ ਦਿੰਦਿੀਆਂ ਹਨ।ਉਨਾਂ ਨੇ ਸਭ ਵਿਦਆਰਥੀਆਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ‘ਹਰ ਘਰ ਤਿਰਂੰਗਾ’ ਅਭਿਆਨ ਦੇ ਸਮਥਰਨ ‘ਚ ਆਪਣੇ-ਆਪਣੇ ਘਰਾਂ ‘ਤੇ 13 ਤੋਂ 15 ਅਗਸਤ ਤੱਕ ਤਿਰੰਗਾ ਲਹਿਰਾਉਣ।ਉਨਾਂ ਕਿਹਾ ਕਿ ਸਕੂਲ਼ ਕੰਪਲੈਕਸ ‘ਤੇ ਵੀ ਤਿੰਨੇ ਦਿਨ ਤਿਰੰਗਾ ਲਹਿਰਾਇਆ ਜਾਵੇਗਾ ।
ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ਨਾਲ ਡਾਂਸ ਵੀ ਪੇਸ਼ ਕੀਤਾ ਗਿਆ।ਸੀ.ਬੀ.ਐਸ.ਈ ਵਲੋਂ ਨਿਰਦੇਸ਼ਿਤ ਵੱਖ-ਵੱਖ ਗਤਿਵਿਧੀਆਂ ਵੀ ਕਰਵਾਈਆਂ ਗਈਆਂ।ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਭਾਵਨਾ ਨੂੰ ਦਰਸਾਉਂਦੇ ਪੋਸਟਰ ਬਣਾਏ।ਸਵਤੰਤਰਤਾ ਸੇਨਾਨੀਆਂ ‘ਤੇ ਆਧਾਰਿਤ ਪ੍ਰਸ਼ਨੋਤਰੀ ਪ੍ਰਤੀਯੋਗਿਤਾ ਵੀ ਕਰਵਾਈ ਗਈ।ਮਾਇਮ ਦੇ ਮਾਧਿਅਮ ਨਾਲ ਵਿਦਿਆਰਥੀਆਂ ਦੀ ਨਾਟਕ ਟੀਮ ਨੇ ਮਹਾਤਮਾ ਗਾਂਧੀ, ਸਰਦਾਰ ਭਗਤ ਸਿੰਘ, ਸੁਖਦੇਵ, ਵੇਤਾ ਜੀ ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਆਜ਼ਾਦ ਵਰਗੇੇ ਵੀਰਾਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਭਾਸ਼ਣ ਪ੍ਰਤੀਯੋਗਿਤਾ ਕਰਵਾਈ ਗਈ।ਵਿਦਿਆਰਥੀਆਂ ਵਲੋਂ ਤਿਰੰਗੇ ਕਾ ਪ੍ਰਤੀਕ ਤਿੰਨ ਰੰਗਾਂ ਦਾ ਸਲਾਦ ਵੀ ਬਣਾਇਆ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …