ਅੰਮ੍ਰਿਤਸਰ, 14 ਅਗਸਤ (ਜਗਦਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਵਿਖੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਦੀ ਪ੍ਰਧਾਨਗੀ ਹੇਠ ਚੀਫ਼ ਖ਼ਾਲਸਾ ਦੀਵਾਨ ਸਪੋਰਟਸ ਕਮੇਟੀ ਵਲੋਂ 21ਵੇਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟ-2022 ਦੇ ਆਯੋਜਨ ਸੰਬੰਧੀ ਇਕੱਤਰਤਾ ਕੀਤੀ ਗਈ।ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਸਕੂਲ ਪ੍ਰਿੰਸੀਪਲ, ਡੀ.ਪੀ.ਈ ਅਤੇ ਸਟਾਫ ਨੂੰ ਟੂਰਨਾਮੈਂਟ ਦੌਰਾਨ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵ ਨਾਲ ਆਪਣੀ ਜਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਯਤਨਾਂ ਹਿੱਤ ਚੀਫ਼ ਖ਼ਾਲਸਾ ਦੀਵਾਨ ਵਲੋਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟ ਕਰਵਾਏ ਜਾ ਰਹੇ ਹਨ।
ਮੀਟਿੰਗ ਦੌਰਾਨ ਪ੍ਰਾਇਮਰੀ ਸਪੋਰਟਸ 7-8 ਅਕਤੂਬਰ ਨੂੰ, ਸੀਨੀਅਰ ਸਪੋਰਟਸ 27-29 ਅਕਤੂਬਰ ਅਤੇ ਐਥਲੈਟਿਕਸ 3-5 ਨਵੰਬਰ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ।
ਦੀਵਾਨ ਦੇ ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ ਜੋ ਕਿ ਟੂਰਨਾਮੈਂਟ ਦੇ ਕਨਵੀਨਰ ਵੀ ਹਨ, ਨੇ ਦੱਸਿਆ ਕਿ ਟੂਰਨਾਮੈਂਟ ਆਰੰਭ ਹੋਣ ਦਾ ਸਮਾਂ ਸਵੇਰੇ 9:00 ਵਜੇ ਅਤੇ ਸਮਾਪਤੀ ਦਾ ਸਮਾਂ ਸ਼ਾਮ 4:00 ਵਜੇ ਰਹੇਗੀ।ਪ੍ਰਾਇਮਰੀ ਸਪੋਰਟਸ ਵਿਚ ਸ਼ਾਮਲ ਲੈਮਨ ਤੇ ਸਪੂਨ ਰੇਸ, ਫਲੈਟ ਰੇਸ, ਲੈਗ ਰੇਸ, ਸਕਿਪੰਗ ਅਤੇ ਹੋਰਨਾਂ ਰੇਸਾਂ ਅਤੇ ਸੀਨੀਅਰ ਸਪੋਰਟਸ ਵਿਚ ਸ਼ਾਮਲ ਬਾਸਕਟ ਬਾਲ, ਹੈਂਡਬਾਲ, ਵਾਲੀਬਾਲ, ਖੋ ਖੋ ਖੇਡਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕਲ, ਮਜੀਠਾ ਰੋਡ ਬਾਈਪਾਸ ਵਿਖੇ ਕਰਵਾਈਆਂ ਜਾਣਗੀਆਂ ਜਦ ਕਿ ਟਾਈਕੰਵਾਂਡੋ, ਚੈਸ, ਟੇਬਲ ਟੈਨਿਸ, ਬੈਡਮਿੰਟਨ, ਫੈਨਸਿੰਗ, ਰੋਪ ਸਕਿਪਿੰਗ ਜੀ.ਟੀ ਰੋਡ ਸਕੂਲ ਬ੍ਰਾਂਚ ਵਿਖੇ, ਫੁੱਟਬਾਲ, ਹਾਕੀ ਅਤੇ ਕਬੱਡੀ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਵਿਖੇ, ਗਤਕਾ ਅਤੇ ਬੈਂਡ ਮੁਕਾਬਲੇ ਸੁਲਤਾਨਵਿੰਡ ਲਿੰਕ ਰੋਡ ਸਕੂਲ ਬ੍ਰਾਂਚ ਵਿਖੇ, ਐਥਲੈਟਿਕਸ ਤਰਨਤਾਰਨ ਸਕੂਲ ਬ੍ਰਾਂਚ ਵਿਖੇ ਕਰਵਾਈ ਜਾਵੇਗੀ।
ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ. ਐਸ.ਐਸ ਛੀਨਾ ਨੇ ਟੂਰਨਾਮੈਂਟ ਆਯੋਜਨ ਦੇ ਪ੍ਰਬੰਧਾਂ, ਨਿਯਮਾਂ, ਹਦਾਇਤਾਂ, ਖਿਡਾਰੀਆਂ ਦੀਆਂ ਯੋਗਤਾਵਾਂ, ਉਹਨਾਂ ਦੇ ਰਹਿਣ ਸਹਿਣ ਦੇ ਪ੍ਰਬੰਧਾਂ, ਖੇਡ ਮੈਦਾਨਾਂ ਦੀ ਤਿਆਰੀ, ਫਸਟ-ਏਡ ਪ੍ਰਬੰਧਾਂ ਅਤੇ ਹੋਰ ਸੰਬੰਧਤ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਦੀਵਾਨ ਪ੍ਰਬੰਧਕਾਂ ਵਲੋਂ ਪ੍ਰਿੰਸੀਪਲਾਂ ਨੂੰ ਪਤਿਤ ਖਿਡਾਰੀਆਂ ਨੂੰ ਕਿਸੇ ਵੀ ਖੇਡ ਟੀਮ ਵਿਚ ਸ਼ਮਲ ਨਾ ਕਰਨ ਅਤੇ ਚੀਫ਼ ਖ਼ਾਲਸਾ ਦੀਵਾਨ ਅਧੀਨ ਪਤਿਤ ਡੀ.ਪੀ.ਈ ਅਤੇ ਹੋਰ ਖੇਡ ਅਧਿਕਾਰੀਆਂ ਨੂੰ ਗਰਾਊਂਡ ਵਿਚ ਜਾਣ ਦੀ ਆਗਿਆ ਨਾ ਦੇਣ ਦੀਆਂ ਸਖ਼ਤੀ ਨਾਲ ਹਿਦਾਇਤਾਂ ਦਿੱਤੀਆਂ ਗਈਆਂ।
ਇਸ ਮੋਕੇ ਆਨਰੇਰੀ ਸਕੱਤਾਰ ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਜਗਜੀਤ ਸਿੰਘ, ਐਡੀਸ਼ਨਲ ਸਕੱਤਰ ਜਸਪਾਲ ਸਿੰਘ ਢਿੱਲੋ, ਜੁਆਇੰਟ ਸਕੱਤਰ ਅਤੇ ਮੁੱਖ ਦਫ਼ਤਰ ਮੈਂਬਰ ਇੰਚਾਰਜ਼ ਸੁਖਜਿੰਦਰ ਸਿੰਘ ਪ੍ਰਿੰਸ, ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ. ਸਰਬਜੀਤ ਸਿੰਘ ਛੀਨਾ, ਐਡੀਸ਼ਨਲ ਸਕੱਤਰ ਹਰਜੀਤ ਸਿੰਘ (ਤਰਨਤਾਰਨ), ਡਾਇਰੈਕਟਰ/ਪ੍ਰਿੰਸੀਪਲ ਡਾ. ਧਰਮਵੀਰ ਸਿੰਘ, ਪ੍ਰਿੰਸੀਪਲ ਰਣਜੀਤ ਕੌਰ ਭਾਟੀਆ, ਪ੍ਰਿੰਸੀਪਲ ਰਿਪੂਦਮਨ ਕੌਰ, ਪ੍ਰਿੰਸੀਪਲ ਦਪਿੰਦਰ ਕੌਰ, ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਸਕੂਲਾਂ ਦੇ ਡੀ.ਪੀ.ਈ ਵੀ ਹਾਜ਼ਰ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …