ਅੰਮ੍ਰਿਤਸਰ, 15 ਅਗਸਤ (ਸੁਖਬੀਰ ਸਿੰਘ) – ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਅੱਜ ਅੰਮ੍ਰਿਤਸਰ ਰੋਟਰੀ ਕਲੱਬ ਈਸਟ ਦੇ ਪ੍ਰਧਾਨ ਰੋਟੇਰੀਅਨ ਵਿਸਾਖਾ ਭਾਟੀਆ ਵਲੋਂ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀਆਂ ਮਹਿਲਾਵਾਂ ਨੂੰ ਫਰੂਟ ਅਤੇ ਨਮਕੀਨ ਵੰਡ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ। ਵਿਸਾਖਾ ਭਾਟੀਆ ਨੇ ਕਿਹਾ ਕਿ ਰੋਟੇਰੀਅਨ ਦੇ ਰੂਪ ਵਿੱਚ ਉਹਨਾਂ ਦਾ ਮੁੱਖ ਮਕਸਦ ਲੋਕਾਂ ਦੀ ਸੇਵਾ ਅਤੇ ਜਰੂਰਤਮੰਦਾਂ ਦੀ ਮਦਦ ਕਰਨਾ ਹੈ।ਇਸ ਮੌਕੇ ਸੰਦੀਪ ਭਾਟੀਆ ਜਿਲ੍ਹਾ ਸਕੱਤਰ ਰੋਟਰੀ, ਰੋਟੇਰੀਅਨ ਸੁਨੀਲ ਗੁਪਤਾ ਅਤੇ ਰੇਨੂ ਗੁਪਤਾ ਫਾਇਨੈਂਸ ਸੈਕਟਰੀ, ਵਨੀਤਾ ਖੰਨਾ ਸੈਕਟਰੀ ਹਿਮਾਕਸ਼ੀ ਭਾਟੀਆ ਆਦਿ ਮੌਜ਼ੂਦ ਸਨ।
Check Also
ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ
ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …