ਸੰਗਰੂਰ, 15 ਅਗਸਤ (ਜਗਸੀਰ ਲੌਂਗੋਵਾਲ ) – ਭਾਰਤ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ‘ਤੇ ਸਹਾਰਾ ਫਾਉਂਡੇਸ਼ਨ ਵਲੋਂ “ਜਸ਼ਨ-ਏ-ਆਜ਼ਾਦੀ” ਸਮਾਗਮ ਸਥਾਨਕ ਰੇਲਵੇ ਸਟੇਸ਼ਨ ਵਿਖੇ ਸਥਾਪਿਤ ਤਿਰੰਗੇ ਦੇ ਸਥਾਨ ‘ਤੇ ਮਨਾਇਆ ਗਿਆ।ਸਰਬਜੀਤ ਸਿੰਘ ਰੇਖੀ ਚੇਅਰਮੈਨ, ਡਾ. ਦਿਨੇਸ਼ ਗਰੋਵਰ ਡਾਇਰੈਕਟਰ ਮੈਡੀਕਲ ਵਿੰਗ, ਅਸ਼ੋਕ ਕੁਮਾਰ ਸਕੱਤਰ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ ਦੇ ਨਾਲ ਸਹਾਰਾ ਟੀਮ ਦੇ ਮੈਂਬਰ ਅਤੇ ਟਰਨਿੰਗ ਪੁਆਇੰਟ ਸਟੱਡੀ ਸਰਕਲ ਦੇ ਡਾਇਰੈਕਟਰ ਪੰਕਜ਼ ਗਰਗ ਦੀ ਅਗਵਾਈ ਵਿੱਚ ਵਿਦਿਆਰਥੀ ਉਪਰੋਕਤ ਸਥਾਨ ਤੇ ਪਹੁੰਚੇ।ਸਮੂਹ ਮੈਂਬਰਾਂ ਤਿੰਰਗੇ ਲਹਿਰਾਉਂਦਿਆਂ “ਵੰਦੇ ਮਾਤਰਮ” “ਭਾਰਤ ਮਾਤਾ ਦੀ ਜੈ” ਦੇ ਨਾਅਰੇ ਲਗਾਏ ਗਏ। ਵਿਦਿਆਰਥੀਆਂ ਨੇ ਗੀਤਾਂ ਰਾਹੀਂ ਦੇਸ਼ ਭਗਤੀ ਦਾ ਮਾਹੌਲ ਸਿਰਜ਼ ਦਿੱਤਾ। ਸਰਬਜੀਤ ਸਿੰਘ ਰੇਖੀ, ਡਾ. ਗਰੋਵਰ ਅਤੇ ਡਾ. ਸੁਮਿੰਦਰ ਸਿੰਘ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਅਤੇ ਸੂਰਬੀਰ ਯੋਧਿਆਂ ਨੂੰ ਯਾਦ ਕੀਤਾ।ਭਾਰਤ ਵਾਸੀਆਂ ਨੂੰ 75ਵੇਂ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਦੇਸ਼ ਵਿਰੋਧੀ ਤਾਕਤਾਂ ਤੋਂ ਸੁਚੇਤ ਹੋ ਕੇ ਭਰਾਤਰੀ ਭਾਵ ਅਤੇ ਸਰਬ ਸਾਂਝੀਵਾਲਤਾ ਬਣਾਈ ਰੱਖਣ ‘ਤੇ ਜੋਰ ਦਿੱਤਾ।ਪੰਕਜ ਗਰਗ ਅਤੇ ਅਸ਼ੋਕ ਕੁਮਾਰ ਨੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਹੋ ਕੇ ਸਿਹਤਮੰਦ ਸਮਾਜ ਸਿਰਜਨ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਦੀ ਪੇ੍ਰਰਨਾ ਕੀਤੀ।ਸਮੂਹ ਮੈਂਬਰਾਂ ਨੇ ਰਾਸ਼ਟਰੀ ਗੀਤ ਗਾਇਨ ਕੀਤਾ ਅਤੇ ਤਿਰੰਗੇ ਨੂੰ ਸਲਾਮੀ ਦਿੱਤੀ।
ਇਸ ਮੌਕੇ ਸੁਭਾਸ਼ ਕਰਾੜੀਆ, ਪੂਰਨ ਚੰਦ ਸ਼ਰਮਾ, ਗੁਰਤੇਜ ਖੇਤਲਾ, ਮਹਿੰਦਰ ਕੁਮਾਰ, ਅਭਿਨੰਦਨ ਚੌਹਾਨ, ਵਰਿੰਦਰਜੀਤ ਸਿੰਘ ਬਜਾਜ, ਰਣਜੀਤ ਸਿੰਘ ਬੱਬੀ, ਕਮਲਜੀਤ ਕੌਰ, ਸੁਖਵਿੰਦਰ ਕਰਾੜੀਆ, ਹਰਮਨ ਸਿੰਘ ਆਦਿ ਹਾਜ਼਼ਰ ਸਨ। ਟਰਨਿੰਗ ਪੁਆਇੰਟ ਸਟੱਡੀ ਸਰਕਲ ਦੇ ਵਿਦਿਆਰਥੀ ਦਿਸ਼ਾਤ ਗਰਗ, ਇਸ਼ਾਨ ਜੈਨ, ਮੋਕਸ਼ ਮਿੱਤਲ, ਮਾਨਵ ਕੌਸ਼ਲ, ਹਸਰਤ ਸਚਦੇਵਾ, ਯਾਕੇਸ਼ ਸਿੰਗਲਾ, ਭੁਪਿੰਦਰ ਸਿੰਘ, ਰਮਨ, ਆਸ਼ੂਤੋਸ਼ ਗਰਗ, ਯੁਵਰਾਜ ਆਦਿ ਨੇ ਵਿਸੇਸ਼ ਸਹਿਯੋਗ ਦਿੱਤਾ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਮੂਹ ਮੈਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।ਅੰਤ ਵਿੱਚ ਲੱਡੂ ਵੰਡ ਕੇ ਸਾਰਿਆਂ ਨਾਲ ਖੁਸ਼ੀ ਸਾਂਝੀ ਕੀਤੀ ਗਈ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …