ਭੀਖੀ, 16 ਅਗਸਤ (ਕਮਲ ਜ਼ਿੰਦਲ) – ਸੁਤੰਤਰਤਾ ਦਿਵਸ ਦੋਰਾਨ ਮਧੇਵਾਲਾ ਕੰਪਲੈਕਸ ਭੀਖੀ ਵਿਖੇ ਐਮ.ਡੀ ਓਮ ਪ੍ਰਕਾਸ਼ ਜ਼ਿੰਦਲ ਨੇ ਤਿਰੰਗਾ ਲਹਿਰਾਇਆ।ਉਨਾਂ ਕਿਹਾ ਕਿ 15 ਅਗਸਤ ਸਾਡਾ ਰਾਸ਼ਟਰੀ ਤਿਓਹਾਰ ਹੈ। ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ।ਇਸ ਦਿਨ ਹੀ ਸਾਡੀ ਗੁਲਾਮੀ ਦੀਆਂ ਜੰਜ਼ੀਰਾਂ ਟੁੱਟੀਆਂ ਸਨ ਅਤੇ ਅਸੀਂ ਅੰਗਰੇਜ਼ੀ ਰਾਜ ਤੋ ਆਜ਼ਾਦ ਹੋਏ ਸੀ।ਇਸੇ ਦਿਨ ਹੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਦਾ ਕੌਮੀ ਝੰਡਾ ਤਿਰੰਗਾ ਲਹਿਰਾਇਆ ਸੀ।ਮਧੇਵਾਲਾ ਕੰਪਲੈਕਸ ਭੀਖੀ ਵਿਖੇ ਓਮ ਪ੍ਰਕਾਸ਼ ਜ਼ਿੰਦਲ ਜੀ ਨੇ ਨੋਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਅਜ਼ਾਦੀ ਦੀ ਲੜਾਈ ਵਿੱਚ ਕੁਰਬਾਨ ਹੋਏ ਸ਼ਹੀਦਾਂ ਨੂੰ ਪ੍ਰਣਾਮ ਕੀਤਾ।
ਇਸ ਮੌਕੇ ਡਾਇਰੈਕਟਰ ਨਵਜੋਤ ਜਿੰਦਲ, ਮੈਡਮ ਕੁਲਦੀਪ ਕੌਰ, ਹਰਗੋਬਿੰਦ ਸਿੰਘ, ਮੈਡਮ ਵਿੱਕੀ ਕੌਰ, ਬੇਸਿਕ ਤੇ ਆਇਲਟੈਸ ਟੀਚਰ ਮੌਜ਼ੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …