ਭੀਖੀ, 16 ਅਗਸਤ (ਕਮਲ ਜ਼ਿੰਦਲ) – ਪਿਛਲੇ ਲੰਬੇ ਸਮੇਂ ਤੋਂ ਜਿਥੇ ਕੌਮੀਅਤ ਅਤੇ ਪੰਥਕ ਸੇਵਾਵਾਂ ਵਿਰਸਾ ਸੰਭਾਲ ਟੀਮ ਵਲੋਂ ਨਿਭਾਈਆਂ ਜਾ ਰਹੀਆਂ ਸਨ।ਉਹ ਪਿੱਛਲੇ ਕੁੱਝ ਕੁ ਸਮੇਂ ਤੋਂ ਮੁਲਤਵੀ ਕੀਤੀਆਂ ਗਈਆਂ ਸਨ, ਹੁੁਣ ਉਨ੍ਹਾਂ ਕੌਮੀ ਕਾਰਜ਼ਾਂ ਨੂੰ ਮੁੜ ਤੋਂ ਜਲਦੀ ਆਰੰਭ ਕੀਤਾ ਜਾ ਰਿਹਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਸਥਾ ਦੇ ਮੁਖੀ ਗਿਆਨੀ ਹਰਜਿੰਦਰ ਸਿੰਘ ਖਾਲਸਾ ਦੁਆਰਾ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤਾ ਗਿਆ।ਉਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਅਤੇ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਆਪਣੇ ਜੀਵਨ ਨੂੰ ਗੁਰਬਾਣੀ ਅਤੇ ਸਿੱਖ ਵਿਰਸੇ ਤੋਂ ਵਾਂਝੇ ਰੱਖ ਕੇ ਆਪਣੀ ਜਿੰਦਗੀ ਨੂੰ ਵਿਅੱਰਥ ਗਵਾ ਰਹੀ ਹੈ।
ਗੁਰਬਾਣੀ ਦੇ ਦਿੱਤੇ ਉਪਦੇਸ਼ ਅਨੁਸਾਰ ਨਵੀਂ ਪੀੜੀ ਨੂੰ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਨਾਲ ਜੋੜਨ ਲਈ ਅਤੇ ਸਮਾਜਿਕ ਕੁਰੀਤੀਆਂ ਤੋਂ ਬਚਾਉਣ ਲਈ ਪਿੰਡ-ਪਿੰਡ, ਸ਼ਹਿਰ ਸ਼ਹਿਰ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।ਜਿੰਨਾਂ ਵਿੱਚ ਦੂਖ ਨਿਵਾਰਨ ਕੈਂਪ ਗੁਰਬਾਣੀ ਨਾਮ ਸ਼ਬਦ ਅਭਿਆਸ, ਗੁਰਮਤਿ ਮੁਕਾਬਲੇ, ਦਸਤਾਰ ਸਿਖਲਾਈ ਕੈਂਪ, ਸਿੱਖ ਵਿਰਸੇ ਤੋਂ ਜਾਣੂ ਕਰਵਾਉਣ ਲਈ ਕੈਂਪ, ਕੇਸਾਂ ਦੀ ਸੰਭਾਲ ਪ੍ਰਤੀ, ਭਰੂਣ ਹੱਤਿਆ ਤੋਂ ਜਾਗਰੂਕ ਕਰਨ ਅਤੇ ਨਸ਼ੇ ਵਰਗੀਆਂ ਭੈੜੀਆਂ ਕੁਰੀਤੀਆਂ ਤੋਂ ਬਚਾਉਣ ਲਈ ਮੁੜ ਤੋਂ ਵਿਸ਼ੇਸ਼ ਉਪਰਾਲੇ ਜਲਦ ਹੀ ਆਰੰਭ ਕੀਤੇ ਜਾਣਗੇ।ਉਨਾਂ ਇਹ ਵੀ ਕਿਹਾ ਕਿ ਇਹੋ ਜਿਹੇ ਮਹਾਨ ਉਪਰਾਲੇ ਸਮੂਹ ਪੰਥਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਪੰਚਾਇਤਾਂ, ਟਰੱਸਟ, ਸੋਸਾਇਟੀਆ, ਸੰਸਥਾਵਾਂ ਵਿਰਸਾ ਸੰਭਾਲ ਟੀਮ ਦੀ ਤਰ੍ਹਾਂ ਬਿਲਕੁੱਲ ਨਿਸ਼ਕਾਮ ਕਰਨ ਤਾਂ ਕਿ ਸਾਡੇ ਸਮਾਜ ਵਿੱਚੋਂ ਬੁਰੀਆਂ ਕੁਰੀਤੀਆਂ ਖਤਮ ਹੋ ਸਕਣ।
ਗਿਆਨੀ ਹਰਜਿੰਦਰ ਸਿੰਘ ਨੇ ਸਮੂਹ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ ਅਤੇ ਕੀਰਤਨੀਏ ਸਿੰਘਾਂ ਨੂੰ ਰਲ ਕੇ ਕੌਮ, ਧਰਮ ਤੇ ਸਮਾਜ ਦੀ ਨਿਸ਼ਕਾਮ ਸੇਵਾ ਕਰਨ ਦੀ ਅਪੀਲ ਕੀਤੀ।
Check Also
ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ
ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …